ਸ਼ੰਭੂ ਗੋਇਲ, ਲਹਿਰਾਗਾਗਾ : ਇੱਥੋਂ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ, ਜਿਸ ਸਬੰਧੀ ਪੁਲਿਸ ਨੇ ਮਿ੍ਤਕਾ ਦੇ ਪਤੀ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਮੂਨਕ ਨਾਲ ਸਬੰਧਤ ਪਿੰਡ ਭਾਠੂਆਂ ਦੀ ਰੀਨਾ ਕੌਰ ਪੁੱਤਰੀ ਸੋਮਾ ਸਿੰਘ ਦਾ ਵਿਆਹ ਲੱਗਭਗ 8 ਸਾਲ ਪਹਿਲਾਂ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਦੀਪ ਸਿੰਘ ਨਾਲ ਹੋਇਆ ਸੀ, ਜਿਨਾਂ੍ਹ ਦੇ ਘਰ ਦੋ ਧੀਆਂ ਨੇ ਜਨਮ ਲਿਆ। ਫਿਰ ਪਤੀ ਪਤਨੀ ‘ਚ ਅਕਸਰ ਝਗੜਾ ਰਹਿਣ ਲੱਗ ਪਿਆ। ਮਿ੍ਤਕਾ ਦੇ ਪੇਕੇ ਪਰਿਵਾਰ ਦੇ ਦੱਸਣ ਅਨੁਸਾਰ ਪੰਚਾਇਤੀ ਰਾਜ਼ੀਨਾਮਾ ਵੀ ਕਈ ਵਾਰੀ ਕਰਵਾਇਆ ਪਰ ਲੜਾਈ ਝਗੜਾ ਫਿਰ ਵੀ ਨਾ ਰੁਕਿਆ, ਜਿਸ ਕਾਰਨ ਰੀਨਾ ਕੌਰ ਦੀ ਆਪਣੇ ਸਹੁਰੇ ਘਰ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਮਿ੍ਤਕਾ ਦੇ ਪਿਤਾ ਸੋਮਾ ਸਿੰਘ ਤੇ ਭਰਾ ਵੱਲੋਂ ਉਨਾਂ੍ਹ ਦੀ ਧੀ ਨੂੰ ਜਾਣ ਬੁੱਝ ਕੇ ਮਾਰਨ ਦਾ ਦੋਸ਼ ਲਾਇਆ ਗਿਆ ਹੈ। ਜਦਕਿ ਮਿ੍ਤਕਾ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਰੀਨਾ ਕੌਰ ਕੱਪੜੇ ਧੋ ਰਹੀ ਸੀ। ਅਚਾਨਕ ਬਿਜਲੀ ਦੀ ਤਾਰ ਪਾਉਂਦੇ ਸਮੇਂ ਉਸ ਨੂੰ ਕਰੰਟ ਲੱਗਿਆ ਅਤੇ ਇਲਾਜ ਲਈ ਲਹਿਰਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਤਕ ਘੋਸ਼ਤਿ ਕਰ ਦਿੱਤਾ ਗਿਆ, ਦੂਜੇ ਪਾਸੇ ਪੁਲਿਸ ਨੇ ਮਿ੍ਤਕਾ ਰੀਨਾ ਕੌਰ ਦੇ ਭਰਾ ਸੁਖਚੈਨ ਸਿੰਘ ਦੇ ਬਿਆਨਾਂ ‘ਤੇ ਉਸ ਦੇ ਪਤੀ ਦੀਪ ਸਿੰਘ ਵਿਰੁੱਧ ਕਤਲ ਦਾ ਕੇਸ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



