ਕਸ਼ਮੀਰ ਸਿੰਘ ਸੰਧੂ, ਕਾਦੀਆਂ
ਪੰਜਾਬ ਖੇਡ ਵਿਭਾਗ ਦੀਆਂ 74ਵੀਂਆਂ ਜ਼ਿਲ੍ਹਾ ਖੇਡਾਂ ਪੰਜਾਬ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋਈਆ। ਖੇਡਾਂ ਦਾ ਉਦਘਾਟਨ ਐੱਸਐੱਸਐੱਮ ਕਾਲਜ ਦੀਨਾਨਗਰ ਦੇ ਪਿੰ੍ਸੀਪਲ ਡਾ. ਆਰਕੇ ਤੁਲੀ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਮਾਸਟਰ ਵਿਜੇ ਕੁਮਾਰ ਕਮ ਬੀਐੱਨਓ ਕਾਦੀਆਂ ਨੇ ਦੱਸਿਆ ਕਿ ਇਨਾਂ੍ਹ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਬਸਰਾਏ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਵਿਸ਼ਾਲ ਨੇ ਕੁਸ਼ਤੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਕੂਲ ਵੱਲੋਂ ਭੇਜੀਆਂ ਗਈਆਂ ਟੀਮਾਂ ਵਿੱਚ ਅੰਡਰ-14 ਵਾਰਸ਼ ਮੱਟੂ ਨੇ ਲੰਬੀ ਛਾਲ ਵਿਚ ਪਹਿਲੀ ਪੁਜੀਸ਼ਨ ਹਾਸਲ ਹਾਸਲ ਅਤੇ 600 ਮੀਟਰ ਦੌੜ੍ਹ ਵਿੱਚ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ੍ਹ ਅੰਡਰ 17 ਵਿੱਚ ਨਵਜੋਤ ਕੌਰ ਨੇ 400 ਅਤੇ 800 ਮੀਟਰ ਰੇਸ ਵਿਚ ਦੂਸਰੀ ਪੁਜੀਸ਼ਨ ਹਾਸਲ ਕੀਤੀ। ਅੰਡਰ 17 ਜਸ਼ਨਦੀਪ ਕੌਰ ਨੇ ਲੰਬੀ ਛਾਲ ਵਿੱਚ ਦੂਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ੍ਹ ਰੱਸਾਕਸ਼ੀ ਵਿਚ ਜਿਥੇ ਅੰਡਰ 17 ਕੁੜੀਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਉਥੇ ਹੀ ਅੰਡਰ-14 ਲੜਕਿਆਂ ਨੇ ਦੂਸਰੀ ਪੁਜੀਸ਼ਨ ਹਾਸਲ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।



