ਪ੍ਰਦੀਪ ਸਿੰਘ ਬੇਦੀ, ਸ੍ਰੀ ਹਰਗੋਬਿੰਦਪੁਰ

16 ਸਤੰਬਰ ਦਿਨ ਸਨਿਚਰਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਤਿੱਬੜੀ ਕੈਂਟ ਪੈਂਥਰ ਡਵਿਜਨ ਦੀ 108 ਫੀਲਡ ਰੈਜੀਮੈਂਟ ਵਲੋਂ ਇੱਕ ਵਿਸ਼ਾਲ ਕੈਂਪ ਲਗਾਈਆ ਜਾ ਰਿਹਾ ਹੈ, ਜਿਸ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਇਲਾਕੇ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਹੋਵੇਗੀ। ਇਸ ਕੈਂਪ ‘ਚ ਪੜਾਈ ਅਤੇ ਖੇਡ ਖੇਤਰ ‘ਚ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਖੂਨਦਾਨ ਕੈਂਪ ਵੀ ਲਗਾਈਆਂ ਜਾਵੇਗਾ ਤੇ ਇਲਾਕੇ ਦੇ ਲੋਕਾਂ ਲਈ ਸੀਐੱਸਡੀ ਕੰਨਟੀਨ ‘ਚ ਗਰੋਸਰੀ ਦਾ ਸਾਮਾਨ ਵੀ ਦਿੱਤਾ ਜਾਵੇਗਾ, ਵਾਤਾਵਰਣ ਨੂੰ ਸੰਭਾਲਣ ਪ੍ਰਤੀ ਵਿਚਾਰਾਂ ਵੀ ਹੋਣਗੀਆਂ। ਇਸੇ ਸਿਲਸਿਲੇ ਤਹਿਤ ਤਿੱਬੜੀ ਕੈਂਟ ਤੋਂ ਮੇਜਰ ਸਬੋਹਿਤ ਰੰਜਨ ਅਤੇ ਉਹਨਾਂ ਦੀ ਟੀਮ ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਰਾਜ ਕੁਮਾਰ ਹੋਣਾ ਨੇ ਵਿਸ਼ੇਸ਼ ਤੌਰ ‘ਤੇ ਗਰਾਉਡ ਦਾ ਦੌਰਾ ਕੀਤਾ ਤੇ ਇਲਾਕੇ ਦੇ ਸਾਬਕਾ ਸੈਨਿਕਾ ਤੇ ਸਕੂਲ ਮੈਨੇਜਮੈਂਟ ਵਲੋਂ ਕੈਂਪ ਦੌਰਾਨ ਸਾਥ ਦੀ ਪੈਸਕਸ ਕੀਤੀ। ਇਲਾਕੇ ਦੇ ਸਾਬਕਾ ਸੈਨਿਕਾਂ, ਸਕੂਲ ਮੈਨੇਜਮੈਂਟ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਫੌਜੀ ਅਧਿਕਾਰੀ ਮੇਜਰ ਰੰਜਨ ਅਤੇ ਉਹਨਾਂ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਅਸੀਂ ਪੂਰੀ ਧੰਨਦੇਹੀ ਨਾਲ ਤੁਹਾਡਾ ਸਹਿਯੋਗ ਕਰਾਂਗੇ ਅਤੇ ਨਾਲ ਉਹਨਾਂ ਫੌਜ ਦੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ। ਉਨਾਂ੍ਹ ਕਿਹਾ ਕਿ ਇਹੋ ਜਿਹੇ ਕੰਮ ਲਗਾਤਾਰ ਉਲੀਕੇ ਜਾਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਤੇ ਸਿਵਲੀਅਨ ਲੋਕਾਂ ਦੀ ਫੌਜ ਪ੍ਰਤੀ ਸਦਾ ਪੋਜਟਿਵ ਸੋਚ ਬਣੀ ਰਹੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਪੀਆਰਓ ਪੰਜਾਬ ਤੇ ਜ਼ਲਿ੍ਹਾ ਪ੍ਰਧਾਨ ਗੁਰਦਾਸਪੁਰ ਵੈਟਰਨ ਵੈਲਫੇਅਰ ਅੌਰਗਨਾਈਜੇਸਨ (ਵੀਡਬਲਿਓਓ) ਨੇ ਕੀਤਾ। ਇਸ ਮੌਕੇ ਮੇਜਰ ਰੰਜਨ ਤੇ ਉਹਨਾਂ ਦੀ ਟੀਮ, ਪਿੰ੍ਸੀਪਲ ਲਖਵਿੰਦਰ ਸਿੰਘ, ਜਗਤਾਰ ਸਿੰਘ ਹਰਚੋਵਾਲ, ਐੱਸਆਈ ਰਣਯੋਧ ਸਿੰਘ, ਐੱਸਆਈ ਜੋਗਿੰਦਰ ਸਿੰਘ, ਪਿੰ੍ਸੀਪਲ ਕੈਪਟਨ ਸਿੰਘ, ਡਾਕਟਰ ਗੁਰਿੰਦਰਪਾਲ ਸਿੰਘ ਪੰਨੂ, ਮਾਸਟਰ ਸੁਰਜੀਤ ਸਿੰਘ, ਮਾਸਟਰ ਜਰਨੈਲ ਸਿੰਘ ਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।