ਸਾਧੂ ਰਾਮ ਲੰਗੇਆਣਾ, ਨੱਥੂਵਾਲਾ ਗਰਬੀ : ਪੁਲਿਸ ਚੌਕੀ ਨੱਥੂਵਾਲਾ ਗਰਬੀ ਦੇ ਪਹਿਲਾ ਵਾਲੇ ਇੰਚਾਰਜ਼ ਸਿਕੰਦਰ ਸਿੰਘ ਦੀ ਬਦਲੀ ਹੋ ਜਾਣ ਉਪਰੰਤ ਏਐੱਸਆਈ ਗੁਰਵਿੰਦਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚੌਕੀ ਪਹੁੰਚਣ’ਤੇ ਮੁੱਖ ਮੁਨਸ਼ੀ ਕੁਲਵਿੰਦਰ ਸਿੰਘ ਸੇਖਾ ਅਤੇ ਬਾਕੀ ਮੁਲਾਜਮਾਂ ਨੇ ਉਨਾਂ੍ਹ ਨੂੰ ਜੀ ਆਇਆ ਕਿਹਾ ਅਤੇ ਉਨਾਂ੍ਹ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਚੌਕੀ ਇੰਚਾਰਜ਼ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਕੀਮਤ ਤੇ ਨਸ਼ਾ ਨਹੀ ਵਿਕਣ ਦੇਣਗੇ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਇਜਾਜਤ ਹੋਵੇਗੀ। ਉਨਾਂ੍ਹ ਗਲਤ ਅਨਸਰਾਂ ਨੂੰ ਸ਼ਖਤ ਸ਼ਬਦਾਂ ਵਿਚ ਵਾਰਨਿੰਗ ਦਿੰਦਿਆ ਕਿਹਾ ਕਿ ਉਹ ਗਲਤ ਕੰਮ ਕਰਨੇ ਬੰਦ ਕਰ ਦੇਣ ਨਹੀ ਤਾਂ ਕਾਨੂੰਨੀ ਸਿਕੰਜੇ ਵਿਚ ਆਉਣ ਵਾਸਤੇ ਤਿਆਰ ਰਹਿਣ। ਇਸ ਮੌਕੇ ਏਐੱਸਆਈ ਗੁਰਵਿੰਦਰ ਸਿੰਘ ਨੇ ਇਲਾਕੇ ਦੀਆਂ ਪੰਚਾਇਤਾਂ, ਸਮਾਜ ਸੇਵੀ ਕਲੱਬਾਂ ਅਤੇ ਮੋਹਤਬਾਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਇਲਾਕੇ ਵਿਚ ਨਸ਼ੇ ਦੀ ਵਿਕਰੀ ਅਤੇ ਹੋਣ ਵਾਲੇ ਜੁਰਮ ਨੂੰ ਖਤਮ ਕੀਤਾ ਜਾ ਸਕੇ।