ਸ੍ਰੀ ਅਨੰਦਪੁਰ ਸਾਹਿਬ, (ਦਲਜੀਤ ਸਿੰਘ ਅਰੋੜਾ, ਸੁਖਵਿੰਦਰ ਪਾਲ ਸਿੰਘ): ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਟੀ.ਵੀ. ਉਪਰ ਰੋਜ਼ਾਨਾ ਗੁਰਬਾਣੀ ਸੰਥਿਆ ਦਿੰਦੀ ਸਤਰ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ‘ਤੇ ਬੈਠੇ ਜਥੇਦਾਰ ਸੰਗਤ ਵਲੋਂ ਨਕਾਰੇ ਹੋਏ ਹਨ ਅਤੇ ਉਨ੍ਹਾਂ ਨੂੰ ਕੋਈ ਆਦੇਸ਼ ਦੇਣ ਦਾ ਅਧਿਕਾਰ ਨਹੀਂ ਹੈ। ਕੌਮੀ ਰਾਏ ਤੋਂ ਵਾਂਝੇ ਕਾਰਨਾਮੇ ਨਾ ਤਾਂ ਕੋਈ ਅਰਥ ਰਖਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਮਹੱਤਤਾ ਹੁੰਦੀ ਹੈ। ਅਕਾਲ ਤਖਤ ਦੇ ਨਾਂਅ ਹੇਠ ਤਾਜ਼ੇ ਆਦੇਸ਼ ਰਾਹੀਂ ਟੀ.ਵੀ. ‘ਤੇ ਚਲਦੇ ਰੋਜ਼ਾਨਾ ਸਹਿਜ ਪਾਠ ਦੌਰਾਨ ਚਲਦੀ ਸੰਥਿਆ ਸਤਰ ਨੂੰ ਬੰਦ ਕਰਵਾਉਣਾ ਸਿੱਧੀ ਸਿੱਖੀ ਪ੍ਰਚਾਰ ਨੂੰ ਚੁਨੌਤੀ ਹੈ। ਇਸ ਨਾਲ ਦੁਨੀਆਂ ਭਰ ਦੇ ਸ਼ਰਧਾਲੂਆਂ ਦੇ ਮਨ ਨੂੰ ਠੇਸ ਪੁੱਜੀ ਹੈ ਕਿਉਂਕਿ ਇਸ ਸਮੇਂ ਪਰਵਾਰ ਅਪਣੇ ਘਰਾਂ ਵਿਚ ਇਕੱਠਿਆਂ ਬੈਠ ਕੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਅਤੇ ਆਤਮਿਕ ਰਸ ਮਾਣਦੇ ਹਨ। ਸਿਖਲਾਈ ਦੇਣ ਵਾਲੇ ਵਿਦਿਆਲੇ ਟਕਸਾਲਾਂ ਜਾਂ ਕਾਲਜ ਗੁਰਬਾਣੀ ਸਿਖਾਉਂਦਿਆਂ ਵਿਸ਼ਰਾਮ ਦਿਵਾਉਂਦੇ ਹਨ ਅਤੇ ਨਾਸਕੀ ਆਵਾਜ਼ਾਂ ਲਈ ਨੁਕਤੇ ਸਮਝਾਉਂਦੇ ਹਨ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰਬਾਣੀ ਦੇ ਵਜੂਦ ਨਾਲ ਕੋਈ ਛੇੜਛਾੜ ਹੋ ਰਹੀ ਹੈ ਬਲਕਿ ਗੁਰਬਾਣੀ ਦੇ ਅਰਥ ਭਾਵ ਸਮਝਣ ਵਿਚ ਮਦਦ ਮਿਲਦੀ ਹੈ। ਇਸੇ ਤਰ੍ਹਾਂ ਜਦ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੌਰਾਨ ਪੰਕਤੀ ਚੱਲ ਰਹੀ ਹੁੰਦੀ ਹੈ ਤਾਂ ਆਮ ਜਗਿਆਸੂ ਅੰਦਰ ਵੀ ਅਨੰਦ ਬਣਦਾ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


