ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਦਰਬਾਰ-ਏ-ਖ਼ਾਲਸਾ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ੋ੍ਮਣੀ ਕਮੇਟੀ ਕਲਗੀਧਰ ਟਰੱਸਟ ਬੜੂ ਸਾਹਿਬ ਸਤਿਨਾਮ ਸਰਬ ਕਲਿਆਣ ਟਰੱਸਟ ਸਮੂਹ ਮਿਸ਼ਨਰੀ ਕਾਲਜਾਂ, ਟਕਸਾਲਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਅਕਤੂਬਰ ਮਹੀਨੇ ‘ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ 61 ਥਾਵਾਂ ‘ਤੇ ਅੰਮਿ੍ਤ ਸੰਚਾਰ ਸਮਾਗਮ ਹੋਣਗੇ। ਭਾਈ ਮਾਝੀ ਨੇ ਦੱਸਿਆ ਕਿ ਜਤਿੰਦਰ ਸਿੰਘ ਮੈਲਬੋਰਨ (ਅਸਟੇ੍ਲੀਆ ਵਾਲਿਆਂ) ਦੇ ਸਮੁੱਚੇ ਪਰਿਵਾਰ ਵੱਲੋਂ ਇੰਨ੍ਹਾਂ ਅੰਮਿ੍ਤ ਸੰਚਾਰ ਸਮਾਗਮਾਂ ਦੌਰਾਨ ਅੰਮਿ੍ਤ ਅਭਿਲਾਖੀਆਂ ਲਈ ਕਕਾਰ, ਨਿੱਤਨੇਮ ਦੇ ਗੁਟਕਾ ਸਾਹਿਬ ਤੇ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਦੀ ਵਡਮੁੱਲੀ ਸੇਵਾ ਨਿਭਾਈ ਜਾਵੇਗੀ। ਉਨਾਂ੍ਹ ਸਮੂਹ ਪ੍ਰਚਾਰਕਾਂ, ਕੀਰਤਨੀਆਂ, ਢਾਡੀ, ਕਵੀਸ਼ਰਾਂ ਨੂੰ ਅੰਮਿ੍ਤ ਸੰਚਾਰ ਸਮਾਗਮਾਂ ਦੇ ਪ੍ਰਚਾਰ ਲਈ ਕਮਰਕੱਸੇ ਕਰਨ ਲਈ ਬੇਨਤੀ ਕਰਦਿਆਂ ਕਿਹਾ ਹਰ ਤਰਾਂ ਦੇ ਵਿਚਾਰਧਾਰਕ ਵਖਰੇਵਿਆਂ ਤੋਂ ਉਪਰ ਉੱਠ ਕੇ ਕਲਗੀਧਰ ਪਿਤਾ ਜੀ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣਨ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਭਾਈ ਮਾਝੀ ਨੇ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ‘ਕਲਗੀਧਰ ਦੇ ਪੁੱਤਰ ਧੀਓ ਅੰਮਿ੍ਤਧਾਰੀ ਹੋ ਕੇ ਜੀਉ’ ਦਾ ਹੋਕਾ ਘਰ-ਘਰ ਪਹੁੰਚਾਉਣ ਲਈ ਬੇਨਤੀ ਵੀ ਕੀਤੀ।