ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਸਥਾਨਕ ਹੋਟਲ ਸਤਲੁਜ ਵਿਖੇ ਕਲੱਬ ਦੇ ਪ੍ਰਧਾਨ ਸੰਜੇ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪੀਆਰਓ ਇੰਦਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਕਲੱਬ ਦੇ ਸੀਨੀਅਰ ਮੈਂਬਰ ਲਾਇਨਜ਼ ਭੁਪਿੰਦਰਪਾਲ ਸਿੰਘ ਤਲਵਾੜ ਦੇ ਵੱਡੇ ਵੀਰ, ਪਾਲ ਸਵੀਟਸ ਵਾਲੇ ਇੰਦਰਪਾਲ ਸਿੰਘ ਤਲਵਾੜ ਦੇ ਅਚਾਨਕ ਦੇਹਾਂਤ ਤੇ ਦੁੱਖ਼ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸੈਕਟਰੀ ਕਮਲਜੀਤ ਵਰਮਾ ਨੇ ਹਰ ਸਾਲ ਭਾਈ ਕਨ੍ਹਈਆ ਜੀ ਦੀ ਬਰਸੀ ਮੌਕੇ ਕਲੱਬ ਵੱਲੋਂ ਲਾਏ ਜਾਂਦੇ ਖ਼ੂਨਦਾਨ ਕੈਂਪ ਸਬੰਧੀ ਮਤਾ ਪਾਸ ਕੀਤਾ ਕਿ 20 ਸਤੰਬਰ ਬੁੱਧਵਾਰ ਨੂੰ ਸਥਾਨਕ ਗੁਰੂ ਰਵਿਦਾਸ ਚੌਕ ਵਿਖੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਖ਼ੂਨਦਾਨ ਕੈਂਪ ਲਾਇਆ ਜਾਵੇਗਾ, ਜਿਸ ਲਈ ਪ੍ਰਰਾਜੈਕਟ ਚੇਅਰਮੈਨ ਭੁਪਿੰਦਰਪਾਲ ਸਿੰਘ ਤਲਵਾੜ ਨੂੰ ਨਿਯੁਕਤ ਕੀਤਾ ਗਿਆ ਅਤੇ ਵਿਸ਼ੇਸ਼ ਸਹਿਯੋਗ ਲਈ ਸੈਕਟਰੀ ਕਮਲਜੀਤ ਵਰਮਾ, ਲਾਇਨਜ਼ ਜਸਪਾਲ ਸਿੰਘ ਸੋਨੂੰ, ਦਵਿੰਦਰ ਕੌਂਸਲ ਦੀ ਡਿਊਟੀ ਲਾਈ ਗਈ। ਇਸੇ ਤਰ੍ਹਾਂ ਬੱਸ ਸਟੈਂਡ ‘ਤੇ ਸਵਾਰੀਆਂ ਦੀ ਸਹੂਲਤ ਲਈ ਕਲੱਬ ਵੱਲੋਂ ਬਣਾਏ ਗਏ ਸੈਂਡ ਦੀ ਰਿਪੇਅਰ ਕਰਵਾਉਣ ਦਾ ਫੈਸਲਾ ਕੀਤਾ। ਇਸ ਪ੍ਰਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਇਸ ਪ੍ਰਰਾਜੈਕਟ ਦਾ ਚੇਅਰਮੈਨ ਕੁਲਦੀਪ ਸਿੰਘ ਭੱਠੇ ਵਾਲਿਆਂ ਨੂੰ ਬਣਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਸੰਜੈ ਮਹਾਜਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਹੋਰ ਸਰਗਰਮੀਆਂ ਵਧਾਉਣ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।
ਇਸ ਮੌਕੇ ਕੈਸ਼ੀਅਰ ਲਾਇਨਜ਼ ਰਾਜਵਿੰਦਰ ਸਿੰਘ ਸੋਢੀ, ਲਾਇਨਜ਼ ਕੁਲਦੀਪ ਸਿੰਘ ਭੱਠੇ ਵਾਲੇ, ਸੁਖਵਿੰਦਰ ਸਿੰਘ ਬਿੱਟੂ, ਵਿਜੇ ਸੋਢੀ, ਅਰਸ਼ਵਿੰਦਰ ਸਿੰਘ ਛੱਬਲੀ, ਤਜਿੰਦਰ ਸਿੰਘ ਚੰਨ, ਪਿੰ੍ਤਪਾਲ ਸਿੰਘ ਫੁੱਲ, ਅਵਤਾਰ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ ਰਾਣਾ, ਅਜੇ ਸੋਢੀ, ਮਹੇਸ਼ ਕੁਮਾਰ, ਹਰਸਿਮਰਨ ਸਿੰਘ, ਹਰਚਰਨ ਸਿੰਘ ਬੇਦੀ, ਅਮਰਿੰਦਰ ਸਿੰਘ ਚੀਮਾ ਸਮੇਤ ਕਲੱਬ ਮੈਂਬਰ ਆਦਿ ਹਾਜ਼ਰ ਸਨ।



