ਨਵੀਂ ਦਿੱਲੀ, ਜੇ.ਐਨ.ਐਨ. Ayushmann Khurrana Birthday: ਅਭਿਨੇਤਾ ਆਯੁਸ਼ਮਾਨ ਖੁਰਾਨਾ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਮੌਕੇ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਨੇ ਵੀ ਆਯੁਸ਼ਮਾਨ ਨੂੰ ਅਨੋਖੇ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ।


ਤਾਹਿਰਾ ਨੇ ਕੀਤੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ

ਆਯੁਸ਼ਮਾਨ ਖੁਰਾਨਾ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਪਤਨੀ ਤਾਹਿਰਾ ਕਸ਼ਯਪ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤਾਹਿਰਾ ਆਯੁਸ਼ਮਾਨ ਨਾਲ ਰੋਮਾਂਟਿਕ ਅੰਦਾਜ਼ ‘ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਰੋਮਾਂਟਿਕ ਪੋਸਟ ਵੀ ਲਿਖਿਆ ਹੈ। ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਤਾਹਿਰਾ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ। ਆਯੁਸ਼ਮਾਨ ਕਾਲੇ ਕੁੜਤੇ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਤਾਹਿਰਾ ਆਯੁਸ਼ਮਾਨ ‘ਤੇ ਆਪਣੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ।

ਉਨ੍ਹਾਂ ਨੇ ਤਸਵੀਰਾਂ ਦੇ ਨਾਲ ਕੈਪਸ਼ਨ ‘ਚ ਲਿਖਿਆ…

‘ਜਨਮ ਦਿਨ ਮੁਬਾਰਕ ਮੇਰੇ ਸਾਥੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਸੀਂ ਇਕੱਲੇ ਹੋ ਜਿਸ ਲਈ ਮੈਂ ਸਵੇਰੇ 4 ਵਜੇ ਤਕ ਨੱਚ ਸਕਦੀ ਹਾਂ ਤੇ ਅਸੀਂ ਅਜਿਹਾ ਕੀਤਾ ਹੈ। ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਲਈ ਬਹੁਤ ਸਾਰੀਆਂ ਖੁਸ਼ੀਆਂ ਲਿਆਉਂਦੇ ਹੋ। ਤੁਹਾਡੇ ਵਰਗਾ ਕੋਈ ਨਹੀਂ ਹੈ। ਮੈਂ ਆਪਣੇ ਦਿਲ ਤੋਂ ਐਲਾਨ ਕਰਦੀ ਹਾਂ, ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਤੇ ਸੱਚੀ ਪ੍ਰੇਮੀਕਾ।

ਆਯੁਸ਼ਮਾਨ ਨੇ ਤਾਹਿਰਾ ਦੀ ਇਸ ਪੋਸਟ ‘ਤੇ ਕੁਮੈਂਟ ਕਰਕੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਹੈ। ਅਭਿਨੇਤਾ ਨੇ ਲਿਖਿਆ, ‘ਇਸ ਜਨਮਦਿਨ ਨੂੰ ਇੰਨਾ ਖਾਸ ਬਣਾਉਣ ਲਈ ਧੰਨਵਾਦ, ਸੁੰਦਰ ਆਤਮਾ’। ਜਿਵੇਂ ਹੀ ਤਾਹਿਰਾ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਕੀਤਾ, ਕਈ ਸੈਲੇਬਸ ਤੇ ਪ੍ਰਸ਼ੰਸਕਾਂ ਨੇ ਇਸ ‘ਤੇ ਕੁਮੈਂਟ ਵੀ ਕੀਤੇ। ਉਥੇ ਹੀ ਦਿਵਿਆ ਖੋਸਲਾ ਕੁਮਾਰ ਤੇ ਨਕੁਲ ਮਹਿਤਾ ਨੇ ਇਸ ਪੋਸਟ ‘ਤੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ।