ਹਰਕ੍ਰਿਸ਼ਨ ਸ਼ਰਮਾ, ਮਾਨਸਾ

ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਨੇ ਪਿਛਲੇ ਦਿਨੀਂ ਯੂਥ ਅਕਾਲੀ ਦਲ ਪੰਜਾਬ ਪ੍ਰਧਾਨ ਵੱਲੋਂ ਇਕ ਯੂਥ ਰੈਲੀ ਦੌਰਾਨ ਮੁੱਖ ਮੰਤਰੀ ਪੰਜਾਬ ਬਾਰੇ ਬੋਲੇ ਅਪਸ਼ਬਦ ਤੇ ਧਮਕੀ ਦਿੱਤੇ ਜਾਣ ਦੇ ਮਾਮਲੇ ‘ਚ ਇੱਕ ਦਰਖਾਸਤ ਐਸਐਸਪੀ ਮਾਨਸਾ ਨੂੰ ਦਿੱਤੀ ਹੈ। ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ ਨੇ ਐਸਐਸਪੀ ਡਾ. ਨਾਨਕ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਪਿਛਲੇ ਦਿਨ੍ਹੀਂ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਵਲੋਂ ਪਿੰਡ ਫ਼ਫੜੇ ਭਾਈਕਾ ਦੇ ਗੁਰਦੁਆਰਾ ਭਾਈ ਬਹਿਲੋ ਵਿਖੇ ਕਾਨਫਰੰਸ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਹੱਦ ਮਾੜੇ ਅਤੇ ਨਫ਼ਰਤ ਭਰੇ ਅਪਸ਼ਬਦ ਬੋਲੇ। ਇਸ ਦੌਰਾਨ ਧਮਕੀ ਦਿੱਤੀ ਕਿ ਭਗਵੰਤ ਮਾਨਾਂ ਤੂੰ ਸਮੇਤ ਸਕਿਉਰਟੀ ਮਾਨਸਾ ਕੈਂਚੀਆਂ ਤੇ ਆਕੇ ਵਿਖਾਦੇ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਧਮਕੀ ਸਿੱਧੇ ਤੌਰ ਤੇ ਗੁੰਡਾਗਰਦੀ ਅਤੇ ਗੈਂਗਵਾਰ ਨੂੰ ਉਤਸ਼ਾਹਿਤ ਕਰਦੀ ਹੈ। ਅਕਾਲੀ ਦਲ ਦੇ ਯੂਥ ਲੀਡਰ ਵੱਲੋਂ ਨੌਜਵਾਨਾਂ ਨੂੰ ਗੈਰ ਸਮਾਜੀ ਕਾਰਵਾਈਆਂ ਲਈ ਭੜਕਾਉਣਾ ਬੇਹੱਦ ਨਿੰਦਣਯੋਗ ਅਤੇ ਕਨੂੰਨ ਦੇ ਘੇਰੇ ਅੰਦਰ ਆਉਂਦੀ ਹੈ ਕਿਉਂਕਿ ਸੰਵਿਧਾਨਿਕ ਅਹੁਦੇ ‘ਤੇ ਚੁਣਿਆ ਗਿਆ ਮੁੱਖ ਮੰਤਰੀ ਦਾ ਅਹੁਦਾ ਵਿਸ਼ੇਸ਼ ਪੋ੍ਟੋਕੋਲ ਅਧੀਨ ਆਉਂਦਾ ਹੈ। ਪਾਰਟੀ ਦੇ ਸੂਬਾ ਸਕੱਤਰ ਬਲਰਾਜ ਸਿੰਘ ਨੰਗਲ, ਸਰਗਰਮ ਸਮਾਜ ਸੇਵੀ ਅਤੇ ਚੇਅਰਮੈਨ ਐਂਟੀ ਕੁਰੱਪਸ਼ਨ ਕਮੇਟੀ ਪੰਜਾਬ ਜੀਤ ਦਹੀਆ, ਮੋਹਣ ਲਾਲ, ਚਰਨਜੀਤ ਸਿੰਘ , ਸੁਖਵਰਸ਼ਾ ਰਾਣੀ ਮੈਂਬਰ ਐਟੀ ਕੁਰੱਪਸ਼ਨ ਕਮੇਟੀ ਅਤੇ ਸੋਮਾ ਰਾਣੀ ਪ੍ਰਧਾਨ ਇਸਤਰੀ ਵਿੰਗ ਸੋਸ਼ਲਿਸਟ ਪਾਰਟੀ ਮਾਨਸਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੂੰ ਮਿਲਕੇ ਸਰਬਜੀਤ ਸਿੰਘ ਿਝੰਜਰ ਵਿਰੁੱਧ ਸੰਵਿਧਾਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ।