Bank Holiday in October : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸਾਲ ਦਾ ਦਸਵਾਂ ਮਹੀਨਾ ਅਕਤੂਬਰ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਤੂਬਰ ਮਹੀਨੇ ਬੈਂਕ ਕਿਹੜੇ-ਕਿਹੜੇ ਦਿਨ ਬੰਦ ਰਹਿਣਗੇ? ਦਰਅਸਲ, ਅੱਜ ਦੇ ਸਮੇਂ ਬਹੁਤ ਸਾਰੀਆਂ ਬੈਂਕਿੰਗ ਸੇਵਾਵਾਂ ਆਨਲਾਈਨ ਜਾਂ ਡਿਜੀਟਲ ਮਾਧਿਅਮ ਰਾਹੀਂ ਕੀਤੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਕਈ ਕੰਮਾਂ ਲਈ ਤੁਹਾਨੂੰ ਬੈਂਕ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਤੁਸੀਂ ਅਕਤੂਬਰ ‘ਚ ਕਿਹੜੇ ਬੈਂਕ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਬੈਂਕ ਛੁੱਟੀਆਂ ‘ਚ ਕਿਹੜੀਆਂ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹੋ?

ਅਕਤੂਬਰ ਦੀ ਫੈਸਟਿਵ ਲਿਸਟ

ਅਕਤੂਬਰ ‘ਚ ਕਈ ਤਰ੍ਹਾਂ ਦੇ ਤਿਉਹਾਰ ਹੁੰਦੇ ਹਨ। ਇਸ ਕਾਰਨ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਕਾਫੀ ਲੰਬੀ ਹੋ ਜਾਵੇਗੀ। ਦੇਸ਼ ਦੇ ਕੇਂਦਰੀ ਬੈਂਕ ਯਾਨੀ ਭਾਰਤੀ ਰਿਜ਼ਰਵ ਬੈਂਕ (RBI) ਨੇ ਅਕਤੂਬਰ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮਹੀਨੇ ਬੈਂਕ ਲਗਪਗ 16 ਦਿਨ ਬੰਦ ਰਹਿਣਗੇ। ਇਸ ਵਿੱਚ ਐਤਵਾਰ ਦੀਆਂ ਛੁੱਟੀਆਂ ਹਨ। ਜੇਕਰ ਤੁਸੀਂ ਵੀ ਬੈਂਕ ਜਾ ਕੇ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਦੀ ਛੁੱਟੀਆਂ ਦੀ ਸੂਚੀ ਨੂੰ ਇੱਕ ਵਾਰ ਚੈੱਕ ਕਰ ਸਕਦੇ ਹੋ।

ਅਕਤੂਬਰ ‘ਚ ਕੋਂ ਬੰਦ ਰਹਿਣਗੇ ਬੈਂਕ

2 ਅਕਤੂਬਰ—————–ਮਹਾਤਮਾ ਗਾਂਧੀ ਜੈਅੰਤੀ

14 ਅਕਤੂਬਰ—————–ਮਹਾਲਿਆ (ਕੋਲਕਾਤਾ)

18 ਅਕਤੂਬਰ—————– ਕਟਿ ਬੀਹੂ

21 ਅਕਤੂਬਰ—————–ਦੁਰਗਾ ਪੂਜਾ (ਸਪਤਮੀ)

23 ਅਕਤੂਬਰ —————– ਦੁਸਹਿਰਾ (ਮਹਾਨੌਮੀ)/ਹਥਿਆਰਾਂ ਦੀ ਪੂਜਾ/ਦੁਰਗਾ ਪੂਜਾ/ਵਿਜੈਦਸ਼ਮੀ

24 ਅਕਤੂਬਰ —————– ਮੰਗਲਵਾਰ, ਦੁਸਹਿਰਾ/ਦੁਸਹਿਰਾ (ਵਿਜੈਦਸ਼ਮੀ)/ਦੁਰਗਾ ਪੂਜਾ

25 ਅਕਤੂਬਰ —————– ਦੁਰਗਾ ਪੂਜਾ (ਦਸੈਨ) (ਗੰਗਤੋਕ, ਜੰਮੂ, ਸ੍ਰੀਨਗਰ)

27 ਅਕਤੂਬਰ —————– ਦੁਰਗਾ ਪੂਜਾ (ਦਸੈਨ) (ਗੰਗਤੋਕ)

28 ਅਕਤੂਬਰ—————-ਲਕਸ਼ਮੀ ਪੂਜਾ (ਕੋਲਕਾਤਾ)

31 ਅਕਤੂਬਰ —————– ਸਰਦਾਰ ਵੱਲਭਭਾਈ ਪਟੇਲ ਜੈਅੰਤੀ (ਅਹਿਮਦਾਬਾਦ)

ਕੈਲੰਡਰ ਅਨੁਸਾਰ ਅਕਤੂਬਰ ਮਹੀਨੇ 5 ਐਤਵਾਰ ਆ ਰਹੇ ਹਨ ਜਿਸ ਕਾਰਨ ਬੈਂਕ ਬੰਦ ਰਹਿਣਗੇ।