ਬੁੱਧਰਾਮ ਬਾਂਸਲ, ਸਰਦੂਲਗੜ੍ਹ

ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਲੜਕੇ) ਵਿਖੇ ਬਲਾਕ ਐਜੂਕੇਟਰ ਤਿਰਲੋਕ ਸਿੰਘ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਕਸੀਜਨ ਸਾਨੂੰ ਜ਼ਿੰਦਗੀ ਦੇਣ ਦਾ ਕੰਮ ਕਰਦੀ ਹੈ। ਇਸ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਵਾਤਾਵਰਣ ਪ੍ਰਦੂਸ਼ਤਿ ਹੋਣ ਦੇ ਬਚਾਅ ਲਈ ਸਾਨੂੰ ਆਲੇ ਦੁਆਲੇ ਖਾਲੀ ਪਾਈਆਂ ਥਾਵਾਂ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਖਾਣਾ ਬਣਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰੀਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੰਬਾਕੂਨੋਸ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਪ੍ਰਦੂਸ਼ਨ ਨੂੰ ਘਟਾਉਣ ਲਈ ਜਿੰਨ੍ਹਾ ਹੋ ਸਕੇ ਪੈਦਲ ਚੱਲਣਾ ਚਾਹੀਦਾ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪ੍ਰਦੂਸ਼ਤਿ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਨਾਲ ਹੀ ਗਰਭਵਤੀ ਅੌਰਤਾਂ ਬੱਚਿਆਂ ਨੂੰ ਉਪਰੋਕਤ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਕੂਲ ਦੇ ਪਿੰ੍ਸੀਪਲ ਕੁਲਦੀਪ ਸਿੰਘ ਵਲੋਂ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਬੀਰ ਸਿੰਘ ਲੈਕਚਰਾਰ, ਬਲਜਿੰਦਰ ਕੌਰ ਲੈਕਚਰਰਾਰ, ਮਨਪ੍ਰਰੀਤ ਕੌਰ ਲੈਕਚਰਾਰ, ਸੰਤੋਸ਼ ਕੌਰ ਲੈਕਚਰਾਰ, ਜੀਵਨ ਸਿੰਘ ਸਹੋਤਾ ਸਿਹਤ ਕਰਮਚਾਰੀ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।