ਬਿਮਾਰੀਆਂ ਫੈਲਣ ਦੇ ਖਦਸ਼ੇ ਤੋਂ ਲੋਕ ਸਹਿਮੇ, ਪ੍ਰਸ਼ਾਸਨ ਬੇਖ਼ਬਰ
ਹਰਕ੍ਰਿਸ਼ਨ ਸ਼ਰਮਾ, ਮਾਨਸਾ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਵਾਰਡ ‘ਚ ਰਵਿਦਾਸ ਮੰਦਰ ਨਜ਼ਦੀਕ ਰੋਜ਼ਾਨਾ ਸੀਵਰੇਜ਼ ਓਵਰਫ਼ਲੋ ਹੋ ਖੜ੍ਹ ਰਹੇ ਗੰਦੇ ਪਾਣੀ ਦੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ, ਪਰ ਨਾ ਨਗਰ ਕੌਂਸਲ, ਸੀਵਰੇਜ਼ ਬੋਰਡ ਤੇ ਸਿਹਤ ਮਹਿਕਮੇ ਦੀ ਨਜ਼ਰ ਇਸ ਖੜ੍ਹ ਰਹੇ ਪਾਣੀ ‘ਤੇ ਪੈ ਰਿਹਾ ਹੈ। ਲੋਕ ਇਸ ਖੜ੍ਹੇ ਪਾਣੀ ਦੇ ਕਾਰਨ ਬਿਮਾਰੀਆਂ ਹੋਣ ਦਾ ਖਦਸ਼ਾ ਜ਼ਾਹਿਰ ਕਰ ਰਹੇ ਹਨ। ਰਣਜੋਧ ਸਿੰਘ, ਹਰਭਜਨ ਸਿੰਘ, ਰਣਧੀਰ ਸਿੰਘ, ਕਾਲੀ ਚਰਨ, ਭਗਵਾਨ ਦਾਸ ਨੇ ਕਿਹਾ ਕਿ ਇਸ ਗੰਦੇ ਪਾਣੀ ਦੇ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸ ਖੜ੍ਹਦੇ ਗੰਦੇ ਪਾਣੀ ਕਾਰਨ ਇੱਥੋਂ ਦੀ ਲੰਘਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦ ਮੀਂਹ ਆਉਂਦੇ ਹਨ ਤਾਂ ਹੋਰ ਵੀ ਮੁਸ਼ਕਿਲਾਂ ‘ਚ ਉਹ ਫ਼ਸ ਜਾਂਦੇ ਹਨ। ਸਿਹਤ ਵਿਭਾਗ ਦੇ ਅਧਿਕਾਰੀ ਘਰਾਂ ‘ਚ ਕੂਲਰ, ਗਮਲਿਆਂ, ਘਰਾਂ ਦੇ ਆਸ ਪਾਸ, ਦਫ਼ਤਰਾਂ ‘ਚ ਕਿਸੇ ਜਗ੍ਹਾ ਵੀ ਪਾਣੀ ਨਾ ਖੜ੍ਹਨ ਦੀ ਨਸੀਹਤ ਦਿੰਦੇ ਹੋਏ ਘਰਾਂ ਤੇ ਦਫ਼ਤਰਾਂ ‘ਚ ਜਾ ਜਾ ਕੇ ਚੈਕਿੰਗ ਕਰਦੇ ਹਨ, ਇਹ ਖੜ੍ਹਦਾ ਗੰਦਾ ਪਾਣੀ ਕੀ ਆਮ ਲੋਕਾਂ ਲਈ ਬਿਮਾਰੀਆਂ ਨੂੰ ਸੱਦਾ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਉਂਝ ਪੂਰ੍ਹੀ ਤਰਾਂ੍ਹ ਸਰਗਰਮ ਦਿਖਾਈ ਦੇਣ ਵੱਜੋਂ ਲੋਕਾਂ ਨੂੰ ਜਾਗਰੂਕ ਕਰਨ ‘ਚ ਰੁੱਿਝਆ ਰਹਿੰਦਾ ਹੈ, ਪਰ ਇੱਥੇ ਖੜ੍ਹੇ ਪਾਣੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਾ ਨਗਰ ਕੌਂਸਲ, ਨਾ ਸੀਵਰੇਜ਼ ਬੋਰਡ, ਨਾ ਸਿਹਤ ਵਿਭਾਗ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਇਸ ਖੜ੍ਹਦੇ ਪਾਣੀ ਦੇ ਕਾਰਨ ਆਸ ਪਾਸ ਘਰਾਂ ‘ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਾਂ ਵਾਰਡ ਦੀ ਕੌਂਸਲਰ ਜਸਵੀਰ ਕੌਰ ਹੀ ਨਗਰ ਕੌਂਸਲ ਦੀ ਪ੍ਰਧਾਨ ਰਹੀ ਹੈ, ਪਰ ਉਦੋਂ ਵੀ ਸਮੱਸਿਆ ਹੱਲ ਨਹੀਂ ਹੋਈ। ਉਨਾਂ੍ਹ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਵਿਧਾਇਕ ਡਾ. ਵਿਜੇ ਸਿੰਗਲਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਤੇ ਹੋਰਾਂ ਨੂੰ ਮਿਲੇ ਹਨ , ਪਰ ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਜਸਵੀਰ ਕੌਰ ਨੇ ਦੱਸਿਆ ਕਿ ਸੀਵਰੇਜ਼ ਓਵਰਫ਼ਲੋ ਦੀ ਸਮੱਸਿਆ ਪੂਰ੍ਹੇ ਸ਼ਹਿਰ ਦੀ ਹੈ। ਇਸ ਲਈ ਸਾਡੇ ਵੱਲੋਂ ਪੂਰ੍ਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਇਹ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੁੰਦੀ ਜਦ ਤੱਕ ਲੋਕ ਵੀ ਸਹਿਯੋਗ ਨਹੀਂ ਦਿੰਦੇ। ਕਈ ਲੋਕਾਂ ਵੱਲੋਂ ਇਸ ਵਿੱਚ ਗੋਹਾ ਤੇ ਹੋਰ ਕੂੜਾ ਵੀ ਪਾ ਦਿੱਤਾ ਜਾਂਦਾ ਹੈ। ਇਸ ਨਾਲ ਇਹ ਸਮੱਸਿਆ ਵੱਡੀ ਹੋ ਜਾਂਦੀ ਹੈ। ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਸਮੱਸਿਆ ਨੂੰ ਉਨ੍ਹਾਂ ਨੇ ਹੱਲ ਕਰਵਾਇਆ ਸੀ। ਪਰ ਜੇਕਰ ਪਾਣੀ ਖੜ੍ਹਾ ਹੈ ਤਾਂ ਇਸ ਸਬੰਧੀ ਉਹ ਚੈੱਕ ਕਰਨਗੇ।
—–
ਸਮੱਸਿਆ ਨੂੰ ਹੱਲ ਕਰਵਾਵਾਂਗੇ : ਈਓ ਬਿਪਨ ਕੁਮਾਰ
ਨਗਰ ਕੌਂਸਲ ਦੇ ਈਓ ਬਿਪਨ ਕੁਮਾਰ ਨੇ ਕਿਹਾ ਕਿ ਸੀਵਰੇਜ਼ ‘ਚ ਜਦ ਕੂੜਾ ਆਦਿ ਭਰ ਜਾਂਦਾ ਹੈ ਤਾਂ ਇਹ ਬੰਦ ਹੋ ਜਾਂਦਾ ਹੈ। ਇਸ ਕਾਰਨ ਇਹ ਸਮੱਸਿਆ ਆ ਰਹੀ ਹੈ, ਿਫ਼ਰ ਵੀ ਇਸ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਨੂੰ ਸਾਫ਼ ਕਰਵਾ ਦੇਵਾਂਗੇ।




