ਹਰਮੇਲ ਸਾਗਰ, ਭੁੱਚੋ ਮੰਡੀ

ਨਜ਼ਦੀਕੀ ਪਿੰਡ ਭੁੱਚੋ ਕਲਾਂ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਲਈ ਚਲਾਈਆਂ ਜਾਂ ਰਹੀਆਂ ਸਕੀਮਾਂ ਸਬੰਧੀ ਵਲੰਟੀਅਰ ਫਾਰ ਸੋਸ਼ਲ ਜਸਟਿਸ ਅਤੇ ਨਰੇਗਾ ਵਰਕਰ ਯੂਨੀਅਨ ਵੱਲੋ ਵਿਸੇਸ਼ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਗਾ ਵਰਕਰ ਯੂਨੀਅਨ ਦੀ ਪ੍ਰਧਾਨ ਗਗਨਦੀਪ ਕੌਰ, ਪੋ੍ਗਰਾਮ ਕੋਆਰਡੀਨੇਟਰ ਪੇ੍ਮ ਚੰਦ ਕੈਲੇ, ਵਲੰਟੀਅਰ ਅਮਨਦੀਪ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ, ਨਰੇਗਾ ਜਾਬ ਕਾਰਡ, ਪੇਡੂ ਆਵਾਸ਼ ਯੋਜਨਾ, ਆਯੂਸ਼ਮਾਨ ਆਦਿ ਸਕੀਮਾਂ ਦੇ ਫਾਰਮ ਭਰੇ ਅਤੇ ਲਾਭਪਾਤਰੀਆਂ ਨੂੰ ਸਾਰੀਆ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਖਮੰਦਰ ਸਿੰਘ, ਗੁਰਪ੍ਰਰੀਤ ਕੌਰ ਨੇ ਕੈਂਪ ਦੀ ਲਈ ਅਹਿਮ ਯੋਗਦਾਨ ਪਾਇਆ। ਇਸ ਕੈਂਪ ਵਿਚ 300 ਦੇ ਕਰੀਬ ਸਾਥੀਆਂ ਨੇ ਹਿੱਸਾ ਲਿਆ ਅਤੇ ਲਾਭਪਾਤਰੀ ਫਾਰਮ ਭਰੇ।