ਕਰਮਜੀਤ ਸਿੰਘ ਸਾਗਰ, ਧਨੌਲਾ
ਮਾਤਾ ਗੁਜਰੀ ਪਬਲਿਕ ਸੀਨੀ: ਸੈਕੰਡਰੀ ਸਕੂਲ ਧਨੌਲਾ ‘ਚ ਦਾਦਾ-ਦਾਦੀ ਦਿਵਸ ਮਨਾਉਣ ਦੀ ਰਸ਼ਮ ਸਕੂਲ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਤੇ ਪਿੰ੍ਸੀਪਲ ਵਰੁਣਦੀਪ ਕੌਰ ਵਾਲੀਆ ਨੇ ਰੀਬਨ ਕੱਟ ਕੇ ਪੋ੍ਗਰਾਮ ਦਾ ਆਗਾਜ਼ ਕੀਤਾ। ਉਨਾਂ੍ਹ ਕਿਹਾ ਕਿ ਦਾਦਾ-ਦਾਦੀ ਦੀ ਸੇਵਾ ਭਾਵਨਾ ਬਾਕੀ ਸਾਰੀਆਂ ਸੇਵਾਵਾਂ ਨਾਲੋਂ ਵਿਲੱਖਣ ਹੁੰਦੀ ਹੈ। ਬੱਚਿਆਂ ਦਾ ਜ਼ਿਆਦਾ ਪਿਆਰ ਦਾਦਾ ਦਾਦੀ ਨਾਲ ਹੁੰਦਾ ਹੈ। ਦਾਦਾ-ਦਾਦੀ ਬੱਚਿਆਂ ਦੇ ਜੀਵਨ ‘ਚ ਬਹੁਤ ਮਹੱਤਵ ਹੈ। ਕਿਉਂਕਿ ਬੱਚਿਆਂ ਦੇ ਮਾਤਾ ਪਿਤਾ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ। ਦਾਦਾ ਦਾਦੀ ਹੀ ਬੱਚਿਆਂ ਨੂੰ ਨਾ ਹੀ ਿਝੜਕ ਦੇ ਹਨ ਅਤੇ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜਾਂ ਵੀ ਲਿਆ ਕੇ ਰੱਖਦੇ ਹਨ। ਇਸ ਕਰਕੇ ਬੱਚਿਆਂ ਦਾ ਆਪਣੇ ਦਾਦਾ ਦਾਦੀ ਨਾਲ ਗੁੜ੍ਹਾ ਪਿਆਰ ਹੁੰਦਾ ਹੈ। ਸਕੂਲ ਦੇ ਬੱਚਿਆਂ ਨੇ ਆਪਣੇ ਆਪਣੇ ਦਾਦਾ ਦਾਦੀ ਨਾਲ ਵੀਡੀਉ ਗ੍ਰਾਫੀ ਕਰਕੇ ਸਕੂਲ ਦੇ ਨੰਬਰ ਤੇ ਭੇਜੇ ਇਹਨਾਂ ਵੀਡੀਓ ਵਿੱਚੋ ਚੁਣ ਕੇ ਪਹਿਲੀਆਂ ਪੁਜੀਸਨਾਂ ਕੱਢੀਆਂ। ਚੌਥੀ ਦੇ ਦਿਲਸ਼ਾਨ ਸਿੰਘ ਨੇ ਵੱਖਰੇ ਢੰਗ ਦੀ ਵੀਡੀਉ ਗ੍ਰਾਫੀ ਕਰ ਕੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਇਹਨਾਂ ਦੇ ਦਾਦਾ ਦਾਦੀ ਨੂੰ ਸਕੂਲ਼ ਵਿੱਚ ਬੁਲਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਰੇ ਸੀਨੀਅਰ ਅਤੇ ਜੂਨੀਅਰ ਅਧਿਆਪਕ ਮੈਮ ਬਬਨਦੀਪ ਕੌਰ, ਵੀਰਪਾਲ ਕੌਰ, ਨਵਜੋਤ ਕੌਰ, ਰਾਜਵਿੰਦਰ ਕੌਰ ਹਾਜ਼ਰ ਸਨ।



