ਵਕੀਲ ਮਹਿਰੋਂ, ਮੋਗਾ : ਭਾਰਤ ਦੇ ਸੰਵਿਧਾਨ ਵਿਚ ਹਿੰਦੀ ਭਾਸ਼ਾ ਨੂੰ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਦਾ ਦਰਜਾ ਮਿਲਿਆ ਹੈ। ਪਹਿਲਾਂ ਹਿੰਦੀ ਦਿਵਸ਼ 14 ਸਤੰਬਰ 1953 ਨੂੰ ਮਨਾਇਆ ਗਿਆ। ਪੂਰੀ ਦੁਨੀਆਂ ਵਿਚ ਕੁੱਲ 425 ਮਿਲੀਅਨ ਲੋਕ ਹਿੰਦੀ ਨੂੰ ਪਹਿਲੀ ਭਾਸ਼ਾ ਦੇ ਤੌਰ ‘ਤੇ ਵਰਤਦੇ ਹਨ। ਇਸ ਮੌਕੇ ਪੂਰੇ ਦੇਸ਼ ਵਿਚ ਵੱਖੋ-ਵੱਖ ਪੋ੍ਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਹਿੰਦੀ ਭਾਸ਼ਾ ਦਾ ਮਹੱਤਵ ਦੱਸਿਆ ਜਾਂਦਾ ਹੈ। ਐੱਸਐੱਫ਼ਸੀ ਪਬਲਿਕ ਸਕੂਲ ਵਿਚ ਹਿੰਦੀ ਦਿਵਸ ਮਨਾਇਆ ਗਿਆ ਅਤੇ ਭਾਸ਼ਾ ਬਾਰੇ ਪੂਰਨ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਡਾਇਰੈਕਟਰ ਪ੍ਰਦੀਪ ਪਾਂਡੇ ਨੇ ਭਾਰਤ ਦੀ ਇਸ ਮੁੱਖ ਭਾਸ਼ਾ ਦਾ ਮਹੱਤਵ ਬੱਚਿਆਂ ਨੂੰ ਦੱਸਦਿਆਂ ਕਿਹਾ ਕਿ ਇਸ ਦਿਨ ਰਾਜਿੰਦਰ ਸਿੰਘ ਦਾ ਜਨਮ ਦਿਨ ਹੁੰਦਾ ਹੈ, ਜਿਨਾਂ੍ਹ ਨੇ ਹਿੰਦੀ ਨੂੰ ਰਾਸ਼ਟਰੀ ਦਰਜਾ ਦਿਵਾਉਣ ਲਈ ਬਹੁਤ ਲੜਾਈ ਲੜਾਈ ਸੀ। ਹਿੰਦੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪੇ੍ਮਪੂਰਨ ਭਾਸ਼ਾ ਹੈ। ਸਕੂਲ ਸੀਈਓ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਹਿੰਦੀ ਕੇਵਲ ਭਾਸ਼ਾ ਨਹੀਂ ਸਗੋਂ ਭਾਰਤ ਦੀ ਪਛਾਣ ਅਤੇ ਸ਼ਾਨ ਹੈ। ਉਨਾਂ੍ਹ ਹਿੰਦੀ ਭਾਸ਼ਾ ਦੀ ਉਪਯੋਗਿਤਾ ਲਈ ਖਾਸ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਪਿੰ੍ਸੀਪਲ ਸ਼ੀਨਮ ਜਿੰਦਲ ਨੇ ਕਿਹਾ ਕਿ ਸਾਨੂੰ ਆਪਣੀ ਇਸ ਰਾਜ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਭਾਰਤ ਦੀ ਸ਼ਾਨ ਅਤੇ ਮਾਨ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ।