ਪ੍ਰਦੀਪ ਭਨੋਟ, ਹੁਸ਼ਿਆਰਪੁਰ : ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਜੋ ਕਿ ਬਾਬਾ ਅੌਲਾਦ ਚੈਰੀਟੇਬਲ ਟਰੱਸਟ ਜੇਜੋਂ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ ਦੇ ਨਿਰਦੇਸ਼ਾਂ ‘ਤੇ ਬਾਬਾ ਅੌਘੜ ਗਰਲਜ਼ ਕਾਲਜ ਜੇਜੋਂ ਵਿਖੇ ਪਿੰ੍ਸੀਪਲ ਕਰਮਜੀਤ ਕੌਰ ਦੀ ਦੇਖਰੇਖ ਹੇਠ ਹਿੰਦੀ ਦਿਵਸ ਮਨਾਇਆ। ਸਮਾਗਮ ‘ਚ ਕਾਲਜ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਭਾਸ਼ਾ ਹਿੰਦੀ ਦਾ ਸਤਿਕਾਰ ਕਰਨ ਤੇ ਖੇਤਰੀ ਭਾਸ਼ਾ ਦੇ ਨਾਲ-ਨਾਲ ਹਿੰਦੀ ਦਾ ਪ੍ਰਚਾਰ ਕਰਨ ਲਈ ਪੇ੍ਰਿਤ ਕੀਤਾ। ਪਿੰ੍. ਕਰਮਜੀਤ ਕੌਰ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਵਧ ਰਹੇ ਰੁਝਾਨ ਤੇ ਹਿੰਦੀ ਦੀ ਅਣਦੇਖੀ ਨੂੰ ਰੋਕਣ ਲਈ ਹਰ ਸਾਲ ਦੇਸ਼ ਭਰ ਵਿਚ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਆਜ਼ਾਦੀ ਤੋਂ ਦੋ ਸਾਲ ਬਾਅਦ 14 ਸਤੰਬਰ 1949 ਨੂੰ ਸੰਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਵੋਟ ਰਾਹੀਂ ਹਿੰਦੀ ਨੂੰ ਸਰਕਾਰੀ ਭਾਸ਼ਾ ਐਲਾਨ ਕੀਤਾ ਗਿਆ ਅਤੇ ਉਦੋਂ ਤੋਂ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਰਅਸਲ, 14 ਸਤੰਬਰ 1949 ਹਿੰਦੀ ਦੇ ਮੋਢੀ, ਵਪਾਰੀ ਰਾਜਿੰਦਰ ਸਿੰਘਾ ਦਾ 50ਵਾਂ ਜਨਮ ਦਿਨ ਸੀ, ਜਿਨਾਂ੍ਹ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਲਈ ਲੰਬੇ ਸਮੇਂ ਤੱਕ ਸੰਘਰਸ਼ ਕੀਤਾ ਸੀ। ਆਜ਼ਾਦੀ ਤੋਂ ਬਾਅਦ, ਵਿਯੂਹਰ ਰਾਜਿੰਦਰ ਸਿੰਘਾ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਸਥਾਪਿਤ ਕਰਨ ਲਈ ਕਾਕਾ ਕਾਲੇਲਕਰ, ਮੈਥਿਲੀ ਸ਼ਰਨ ਗੁਪਤਾ, ਹਜ਼ਾਰੀ ਪ੍ਰਸਾਦ ਦਿਵੇਦੀ, ਮਹਾਦੇਵੀ ਵਰਮਾ, ਸੇਠ ਗੋਵਿੰਦਦਾਸ ਆਦਿ ਸਾਹਿਤਕਾਰਾਂ ਦੇ ਨਾਲ ਅਣਥੱਕ ਯਤਨ ਕੀਤੇ। ਪਿੰ੍. ਕਰਮਜੀਤ ਕੌਰ ਨੇ ਦੱਸਿਆ ਕਿ ਚੇਅਰਮੈਨ ਸ੍ਰੀ ਖੰਨਾ ਦੇ ਨਿਰਦੇਸ਼ਾਂ ‘ਤੇ ਕਾਲਜ ਦੇ ਵਿਦਿਆਰਥੀਆਂ ਵਿਚ ਰਾਸ਼ਟਰੀ ਭਾਸ਼ਾ ਹਿੰਦੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉਨਾਂ੍ਹ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਦੇ ਹਿੰਦੀ ਭਾਸ਼ਾ ਵਿੱਚ ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਟਰੱਸਟੀ ਅਸ਼ਵਨੀ ਖੰਨਾ, ਜੋਤੀ ਭੂਸ਼ਨ ਸੂਦ, ਦਿਨੇਸ਼ ਖੰਨਾ, ਰਜਨੀ, ਵਿਸ਼ਾਲੀ ਸ਼ਰਮਾ, ਰੀਟਾ ਰਾਣੀ, ਸ਼ਿਖਾ ਰਾਣੀ, ਪੂਜਾ ਰਾਣੀ, ਸੰਦੀਪ ਆਦਿ ਵੀ ਹਾਜ਼ਰ ਸਨ।