ਨਵੀਂ ਦਿੱਲੀ, ਆਟੋ ਡੈਸਕ : ਜੇਕਰ ਤੁਸੀਂ ਭੀੜ-ਭੜੱਕੇ ਵਾਲੇ ਸ਼ਹਿਰ ‘ਚ ਰਹਿੰਦੇ ਹੋ ਤੇ ਤੁਹਾਨੂੰ ਡਰਾਈਵਿੰਗ ਕਰਨ ‘ਚ ਮੁਸ਼ਕਲ ਆਉਂਦੀ ਹੈ ਤਾਂ ਇਕ ਆਟੋਮੈਟਿਕ ਕਾਰ ਤੁਹਾਡੇ ਲਈ ਕਾਫੀ ਆਸਾਨ ਰਹੇਗੀ। ਜੇਕਰ ਤੁਸੀਂ ਆਪਣੇ ਲਈ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਯਕੀਨੀ ਤੌਰ ‘ਤੇ ਸਸਤੀਆਂ ਆਟੋਮੈਟਿਕ ਕਾਰਾਂ ਦੀ ਸੂਚੀ ‘ਤੇ ਇੱਕ ਨਜ਼ਰ ਮਾਰੋ।

Maruti Suzuki Alto k 10

ਮਾਰੂਤੀ ਭਾਰਤੀ ਬਾਜ਼ਾਰ ‘ਚ ਸਭ ਤੋਂ ਵੱਡੀਆਂ ਕਾਰ ਵੇਚਣ ਵਾਲੀਆਂ ਕੰਪਨੀਆਂ ‘ਚੋਂ ਇਕ ਹੈ। ਇਹ ਭਾਰਤ ‘ਚ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀ ਸਭ ਤੋਂ ਸਸਤੀ ਕਾਰ ਹੈ। ਇਸ ਦੀ ਸ਼ੁਰੂਆਤੀ ਕੀਮਤ 5.59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ 1.0-ਲੀਟਰ NA ਪੈਟਰੋਲ ਇੰਜਣ ਨਾਲ ਲੈਸ ਹੈ ਜੋ 65.7bhp ਅਤੇ 89Nm ਦਾ ਟਾਰਕ ਜਨਰੇਟ ਕਰਦਾ ਹੈ।

Maruti Suzuki S presso

ਸਾਡੀ ਲਿਸਟ ‘ਚ ਅੱਗੇ ਮਾਰੂਤੀ ਦੀ ਹੀ ਕਾਰ ਹੈ। ਇਸ ਦੀ ਸ਼ੁਰੂਆਤੀ ਕੀਮਤ 5.76 ਲੱਖ ਰੁਪਏ ਹੈ। ਇਹ 1.0-ਲੀਟਰ NA ਪੈਟਰੋਲ ਇੰਜਣ ਨਾਲ ਲੈਸ ਹੈ। ਇਸ ਵਿੱਚ 5 ਸਪੀਡ ਮੈਨੂਅਲ ਗਿਅਰਬਾਕਸ ਹੈ।

renault kwid

ਜੇਕਰ ਤੁਸੀਂ ਮਾਰੂਤੀ ਨੂੰ ਨਹੀਂ ਖਰੀਦਣਾ ਚਾਹੁੰਦੇ ਹੋ ਤਾਂ ਰੇਨੋ ਵੀ ਤੁਹਾਡੇ ਲਈ ਵਧੀਆ ਵਿਕਲਪ ਸਾਬਿਤ ਹੋ ਸਕਦੀ ਹੈ। ਇਹ ਭਾਰਤ ਵਿੱਚ ਕੰਪਨੀ ਦੀ ਐਂਟਰੀ ਲੈਵਲ ਕਾਰ ਹੈ। ਇਸ ਵਿਚ 1.0 ਲੀਟਰ ਪੈਟਰੋਲ ਇੰਜਣ ਹੈ, ਇਸਦੀ ਸ਼ੁਰੂਆਤੀ ਕੀਮਤ 6.12 ਲੱਖ ਰੁਪਏ ਹੈ।

Maruti Suzuki wagonr

ਵੈਗਨ ਆਰ ਲਗਪਗ 2 ਦਹਾਕਿਆਂ ਤੋਂ ਭਾਰਤੀ ਬਾਜ਼ਾਰ ‘ਤੇ ਰਾਜ ਕਰ ਰਹੀ ਹੈ, ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦੇ ਲਈ ਸਿਰਫ 6.55 ਲੱਖ ਰੁਪਏ ਦੇਣੇ ਹੋਣਗੇ। ਇਹ 1.0-ਲੀਟਰ ਅਤੇ 1.2-ਲੀਟਰ ਇੰਜਣਾਂ ਵਿੱਚ ਵੀ ਆਉਂਦਾ ਹੈ। ਇਹ 5 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਮੇਲ ਖਾਂਦਾ ਹੈ।