ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸਰਹੱਦੀ ਪਿੰਡ ਜੱਲੋ ਕੇ ਦੇ ਲੋਕਾਂ ਵੱਲੋਂ ਵੀਰਵਾਰ ਰਾਤ ਚਿੱਟੇ ਸਮੇਤ ਬੀਐੱਸਐੱਫ ਨੂੰ ਫੜਵਾਏ ਜਲੰਧਰ ਪੁਲਿਸ ਦੇ ਦੋ ਮੁਲਾਜ਼ਮਾਂ ਦੇ ਮਾਮਲੇ ਵਿਚ ਨਵਾਂ ਤੇ ਦਿਲਚਸਪ ਮੋੜ ਆਇਆ ਹੈ । ਇਸ ਸਬੰਧੀ ਐੱਸਐੱਸਪੀ ਜਲੰਧਰ ਨੇ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਉਕਤ ਦੋਵੇਂ ਪੁਲਿਸ ਮੁਲਾਜ਼ਮ ਕਿਸੇ ਕੇਸ ਵਿਚ ਰਿਕਵਰੀ ਕਰਨ ਗਏ ਸਨ। ਇਸ ਤੋਂ ਬਾਅਦ ਭਾਵੇਂ ਐੱਸਐੱਸਓ ਸੀ ਫਾਜ਼ਿਲਕਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਇਸ ਦੇ ਬਾਵਜੂਦ ਐੱਸਐੱਸਪੀ ਜਲੰਧਰ ਵੱਲੋਂ ਦਿੱਤਾ ਜਾ ਰਿਹਾ ਤਰਕ ਹਜ਼ਮ ਨਹੀਂ ਹੋ ਰਿਹਾ ਹੈ । ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਪੁਲਿਸ ਮੁਲਾਜ਼ਮ ਸੱਚ ਵਿਚ ਹੀ ਕਿਸੇ ਰਿਕਵਰੀ ਮਿਸ਼ਨ ‘ ਤੇ ਸਨ ਤਾਂ ਇਨ੍ਹਾਂ ਸਬੰਧਤ ਥਾਣਾ ਸਦਰ ਨੂੰ ਭਰੋਸੇ ਵਿਚ ਕਿਉਂ ਨਹੀਂ ਲਿਆ।ਇਸ ਤੋਂ ਇਲਾਵਾ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਹੈਰੋਇਨ ਦੇ ਪੈਕੇਟ ਕਾਰ ਦੀ ਫੇਂਡਰ ਲਾਈਨਇੰਗ ਵਿਚ ਲਕੋ ਕੇ ਕਿਉਂ ਰੱਖੇ ਗਏ ਸਨ। ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਪਿੰਡ ਜੱਲੋ ਕੇ ਤੋਂ ਰਾਤ ਦੇ ਹਨ੍ਹੇਰੇ ‘ ਚ ਕਾਰ ਵਿੱਚ ਲਕੋ ਕੇ ਦੋ ਪੈਕੇਟ ਹੈਰੋਇਨ ਲੈ ਕੇ ਜਾਂਦੇ ਦੋ ਪੁਲਿਸ ਮੁਲਾਜ਼ਮ ਪਿੰਡ ਵਾਸੀਆਂ ਨੇ ਫੜ ਕੇ ਬੀਐੱਸਐੱਫ ਦੇ ਹਵਾਲੇ ਕੀਤੇ ਸਨ ।ਇਹ ਪੁਲਿਸ ਮੁਲਾਜ਼ਮ ਰਾਤ ਵੇਲੇ ਕਾਰ ਦੇ ਫੇਂਡਰ ਵਿਚ ਲਕੋ ਕੇ ਦੋ ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ।ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਟੀਮਾਂ ਵੀ ਮੌਕੇ ‘ ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈਆਂ। ਇਨ੍ਹਾਂ ਦੀ ਵਰਦੀ ਤੋਂ ਇਕ ਸਬ ਇੰਸਪੈਕਟਰ ਤੇ ਇਕ ਹਵਾਲਦਾਰ ਲੱਗ ਰਿਹਾ ਸੀ ।

ਨਹੀਂ ਹਜ਼ਮ ਹੋ ਰਿਹਾ ਐਸ ਐਸ ਪੀ ਜਲੰਧਰ ਦਾ ਵਰਸ਼ਨ

ਓਧਰ ਖੁਫ਼ੀਆ ਏਜੰਸੀਆਂ ਦੇ ਸੂਤਰਾਂ ਵੱਲੋਂ ਐੱਸਐੱਸਪੀ ਜਲੰਧਰ ਦਾ ਵਰਸ਼ਨ ਹਜ਼ਮ ਨਹੀਂ ਹੋ ਰਿਹਾ ਹੈ।ਸੂਤਰਾਂ ਨੇ ਦੱਸਿਆ ਕਿ ਜੇ ਇਹ ਕਿਸੇ ਅਧਿਕਾਰਤ ਮਿਸ਼ਨ ‘ ਤੇ ਹੁੰਦੇ ਤਾਂ ਹੈਰੋਇਨ ਦੇ ਪੈਕੇਟ ਕਾਰ ਦੇ ਬੋਨਟ ਵਿਚ ਲਕੋ ਕੇ ਨਹੀਂ ਲਿਜਾ ਰਹੇ ਹੁੰਦੇ।

ਉਧਰ ਏ ਆਈ ਜੀ counter intelligence ਲਖਬੀਰ ਸਿੰਘ ਨੇ ਦੱਸਿਆ ਕਿ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।