ਸੁਖਵਿੰਦਰ ਸਿੰਘ ਸਲੌਦੀ, ਖੰਨਾ : ਸਰਕਾਰੀ ਹਾਈ ਸਕੂਲ ਸਲੌਦੀ ‘ਚ ਹਿੰਦੀ ਦਿਵਸ ਮਨਾਇਆ ਗਿਆ। ਹਿੰਦੀ ਦਿਵਸ ਮੌਕੇ ਵਿਦਿਆਰਥੀਆਂ ਨੇ ਕਵਿਤਾ ਉਚਾਰਣ ਤੇ ਚਾਰਟ ਮੁਕਾਬਲਿਆਂ ‘ਚ ਭਾਗ ਲਿਆ। ਹਿੰਦੀ ਅਧਿਆਪਕਾ ਮੋਨਿਕਾ ਰਾਣੀ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਮਹੱਤਤਾ ਤੇ ਇਤਹਾਸ ਬਾਰੇ ਜਾਣਕਾਰੀ ਦਿੱਤੀ।

ਮੁੱਖ ਅਧਿਆਪਕਾ ਦੀਪਿਕਾ ਰਾਣੀ ਨੇ ਭਾਸ਼ਣ ਤੇ ਚਾਰਟ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ ਤੇ ਸਮੂਹ ਸਟਾਫ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਹਰਿੰਦਰ ਸਿੰਘ, ਨਰੇਸ਼ ਕੁਮਾਰ, ਰਾਜੀਵ ਸ਼ਾਹੀ, ਸੁਖਵੀਰ ਸਿੰਘ, ਹਰਿੰਦਰ ਸਿੰਘ, ਦਵਿੰਦਰ ਸਿੰਘ ਰਸ਼ਮੀ ਖੁੱਲਰ, ਜਗਤਿੰਦਰ ਕੌਰ ਤੇ ਮਨੀ ਸੇਠੀ ਹਾਜ਼ਰ ਸਨ।