ਦਲਵਿੰਦਰ ਸਿੰਘ ਰਛੀਨ, ਰਾਏਕੋਟ : ਮਹਾਨ ਤਪੱਸਵੀ, ਨਾਮ ਬਾਣੀ ਦੇ ਰਸੀਏ ਸੰਤ ਬਾਬਾ ਧਿਆਨ ਸਿੰਘ ਜੀ ਲੋਹਟਬੱਦੀ ਵਾਲਿਆਂ ਦੀ 89ਵੀਂ ਬਰਸੀ ਸਮਾਗਮ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਪਿੰਡ ਲੋਹਟਬੱਦੀ ਵਿਖੇ 17 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਪ੍ਰਕਾਸ਼ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ, ਉਥੇ ਹੀ ਵੱਡੀ ਗਿਣਤੀ ‘ਚ ਸੰਤ-ਮਹਾਪੁਰਖ, ਪ੍ਰਚਾਰਕ, ਵਿਦਵਾਨ ਹਾਜ਼ਰੀ ਭਰਨਗੇ ਤੇ ਸੰਤ ਬਾਬਾ ਜਸਦੇਵ ਸਿੰਘ ਗੁਰਬਾਣੀ ਦੀਆਂ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮਾਗਮ ਦੌਰਾਨ ਅੱਖਾਂ ਦਾ ਮੁਫ਼ਤ 99ਵਾਂ ਚੈੱਕਅਪ ਕੈਂਪ ਲਗਾਇਆ ਜਾਵੇਗਾ।

ਇਸ ਦੌਰਾਨ ਸ਼ੰਕਰਾ ਆਈ ਹਸਪਤਾਲ ਵਾਲੇ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰੇਗੀ ਤੇ ਲੋੜਵੰਦ ਮਰੀਜ਼ਾਂ ਦੇ ਲੈਨਜ਼ ਆਪਰੇਸ਼ਨ ਗੁਰੂਘਰ ਵੱਲੋਂ ਮੁਫ਼ਤ ਪਵਾਏ ਜਾਣਗੇ, ਜਦਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।