ਸਟਾਫ ਰਿਪੋਰਟਰ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਸਕੂਲ ਦੀ ਹਿੰਦੀ ਅਧਿਆਪਿਕਾ ਪੂਨਮ ਸ਼ਰਮਾ ਨੇ ਹਿੰਦੀ ਦੀ ਅਹਿਮੀਅਤ ‘ਤੇ ਰੌਸ਼ਨੀ ਪਾਈ।

ਉਨ੍ਹਾਂ ਕਿਹਾ ਕਿ ਹਿੰਦੀ ਭਾਰਤ ਦੀ ਸੰਪਰਕ ਭਾਸ਼ਾ ਨਾ ਹੋ ਕੇ ਹਰ ਭਾਰਤ ਵਾਸੀ ਦੀ ਆਤਮਾ ਹੈ, ਜਿਸ ਤਰ੍ਹਾਂ ਸਰੀਰ ‘ਚ ਆਤਮਾ ਦਾ ਵਾਸ ਹੈ, ਉਸੇ ਤਰ੍ਹਾਂ ਹਰ ਭਾਰਤਵਾਸੀ ਲਈ ਹਿੰਦੀ ਭਾਸ਼ਾ ਹੈ। ਉਨ੍ਹਾਂ ਹਿੰਦੀ ਭਾਸ਼ਾ ਦੇ ਵੱਡੇ-ਵੱਡੇ ਕਵੀਆਂ, ਸਾਹਿਤਕਾਰਾਂ ਨੂੰ ਭਾਸ਼ਾ ਦੇ ਵਿਕਾਸ ‘ਚ ਯੋਗਦਾਨ ਦੇਣ ਲਈ ਪ੍ਰਣਾਮ ਕੀਤਾ। ਪਿੰ੍ਸੀਪਲ ਨਵਤੇਜ ਸ਼ਰਮਾ ਨੇ ਕਿਹਾ ਹਿੰਦੀ ਭਾਸ਼ਾ ਤੋਂ ਬਗੈਰ ਭਾਰਤਵਰਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਭਾਸ਼ਾ ਸਾਰੀਆਂ ਸਿੱਖੋ, ਸਾਰੀਆਂ ਭਾਸ਼ਾਵਾਂ ਨੂੰ ਸਤਿਕਾਰ ਦਿਓ ਪਰ ਹਿੰਦੀ ਭਾਸ਼ਾ ਦੇ ਵਿਕਾਸ ਤੇ ਪ੍ਰਫੁਲਤਾ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹੋ।

ਪੂਨਮ ਸ਼ਰਮਾ ਦੀ ਅਗਵਾਈ ‘ਚ ਵਾਤਾਵਰਨ ‘ਚ ਮੌਜੂਦ ਘਟਕ ਗੈਸਾਂ ਬਾਰੇ ਇਕ ਸਕਿੱਟ ਵਿਦਿਆਰਥੀਆਂ ਵੱਲੋਂ ਹਿੰਦੀ ‘ਚ ਪੇਸ਼ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਭਾਸ਼ਣ, ਚਾਰਟਾਂ ਤੇ ਕਵਿਤਾ ਮੁਕਾਬਲਿਆਂ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।