ਪੱਤਰ ਪੇ੍ਰਰਕ, ਕਪੂਰਥਲਾ : ਗੰਨਮੈਨ ਐਂਡ ਗਾਰਡ ਏਕਤਾ ਸੁਸਾਇਟੀ ਰਜਿ. ਪੰਜਾਬ ਦੀ ਇਕ ਅਹਿਮ ਮੀਟਿੰਗ ਕਪੂਰਥਲਾ ਵਿਚ ਪੰਜਾਬ ਪ੍ਰਧਾਨ ਸੇਵਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੋਆਪ੍ਰਰੇਟਿਵ ਬੈਂਕਾਂ ‘ਚ ਤਾਇਨਾਤ ਏਟੀਐੱਮ ਗਾਰਡ ਅਤੇ ਗੰਨਮੈਨਾਂ ਦੀਆਂ ਤਨਖਾਹਾਂ ਦੂਸਰੀਆਂ ਬੈਂਕਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਡੀਆਂ ਤਨਖਾਹਾਂ ਚੰਡੀਗੜ੍ਹ ਡੀਸੀ ਰੇਟ ਮੁਤਾਬਿਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ, ਉਸ ‘ਚੋਂ 2975 ਰੁਪਏ ਪ੍ਰਤੀ ਵਿਅਕਤੀ (7S“) ਕੱਟਿਆ ਜਾਂਦਾ ਹੈ ਅਤੇ 10852 ਸੈਲਰੀ ਸਾਡੇ ਬੈਂਕ ਅਕਾਊਂਟ ‘ਚ ਆਉਂਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਸਾਡੀ ਨਿਗੁਣੀ ਜਿਹੀ ਤਨਖਾਹ ‘ਚੋਂ 2975 ਰੁਪਏ ਜੀਐੱਸਟੀ ਨਾ ਕੱਟਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਮੂਹ ਪੰਜਾਬ ਦੇ ਗੰਨਮੈਨ ਤੇ ਗਾਰਡ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਮੀਟਿੰਗ ‘ਚ ਪੰਜਾਬ ਪ੍ਰਧਾਨ ਸੇਵਕ ਸਿੰਘ ਸੰਧੂ, ਅਮਰਜੀਤ ਸਿੰਘ ਕੈਸ਼ੀਅਰ, ਮਨਜੀਤ ਸਿੰਘ ਸੰਗੋਜਲਾਂ ਜਨਰਲ ਸੈਕਟਰੀ, ਸਤਨਾਮ ਸਿੰਘ ਜਨਰਲ ਸਕੱਤਰ, ਗੁਰਵਿੰਦਰ ਸਿੰਘ ਅਤੇ ਸੋਹਿਲ ਆਦਿ ਸ਼ਾਮਲ ਸਨ।