ਬਲਜਿੰਦਰ ਬਾਂਸਲ, ਫਗਵਾੜਾ : ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਪੰਜਾਬ ਰਾਜ ਬਿਜਲੀ ਬੋਰਡ ਸਰਕਲ ਜਲੰਧਰ ਦੀ ਮੀਟਿੰਗ ਸਰਕਲ ਕਨਵੈਨਸ਼ਨ ਸਰਕਲ ਸਕੱਤਰ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਇਸ ਵਿਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਜੇਠੂਵਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਬਿਜਲੀ ਕਾਮਿਆਂ ਦੀਆਂ ਭੱਖਵੀਆਂ ਮੰਗਾਂ ਡਿਸਮਿਸ ਕੀਤੇ ਗਏ ਪਟਿਆਲਾ ਸਰਕਲ ਦੇ ਦੋ ਆਗੂ ਬਹਾਲ ਕਰਨ, ਹਰ ਤਰ੍ਹਾਂ ਦੀਆਂ ਵਿਕਟੇਮਾਈਜੇਸ਼ਨਾਂ ਹੱਲ ਕਰਨ, ਸੀਆਰਏ 295/19 ਅਧੀਨ ਭਰਤੀ ਹੋਏ ਕਰਮਚਾਰੀਆਂ ਨੂੰ ਤਿੰਨ ਸਾਲ ਦਾ ਪਰਖਕਾਲ ਸਮਾਂ ਪੂਰਾ ਹੋਣ ਉਪਰੰਤ ਰੈਗੂਲਰ ਕਰ ਕੇ ਪੂਰੀ ਤਨਖਾਹ ਜਾਰੀ ਕਰਨ, ਮੋਹਾਲੀ ਸਰਕਲ ਪ੍ਰਧਾਨ ਦੀ ਸਿਆਸੀ ਆਧਾਰ ‘ਤੇ ਕੀਤੀ ਬਦਲੀ ਅਤੇ ਮੰਗ ਪੱਤਰ ਵਿਚ ਦਰਜ ਹੋਰ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਕਾਰਨ ਬਿਜਲੀ ਕਾਮਿਆਂ ‘ਚ ਪੈਦਾ ਹੋਏ ਰੋਸ ਕਾਰਨ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੇ ਹਲਕਾ ਜੰਡਿਆਲਾ ਗੁਰੂ ਵਿਖੇ 21 ਸਤੰਬਰ ਨੂੰ ਸੂਬਾਈ ਧਰਨੇ ਮੁਜ਼ਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਦੀ ਤਿਆਰੀ ਲਈ ਆਗੂਆਂ ਨੂੰ ਸੰਪਰਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸੋਹਨ ਲਾਲ,ਰਾਜਨ ਕੁਮਾਰ, ਪ੍ਰਦੁਮਣ ਸ਼ਰਮਾ,ਕ੍ਰਿਸ਼ਨਪਾਲ ,ਸੰਜੇ ਕੁਮਾਰ, ਸਾਬਕਾ ਸਰਕਲ ਪ੍ਰਧਾਨ ਪੇ੍ਮ ਲਾਲ ਆਦਿ ਆਗੂ ਹਾਜਰ ਸਨ।