ਬਲਜਿੰਦਰ ਬਾਂਸਲ, ਫਗਵਾੜਾ : ਕੇਂਦਰੀ ਰਾਜ ਮੰਤਰੀ ਵੱਲੋਂ ਪਿਛਲੇ ਦਿਨੀਂ ਫਗਵਾੜਾ ਵਿਖੇ ਮੌਲ਼ੀ ਅੰਡਰਪਾਸ ਬਣਾਉਣ ਲਈ ਕੇਂਦਰ ਵੱਲੋਂ ਗ੍ਾਂਟ ਜਾਰੀ ਕਰਵਾਈ ਗਈ ਸੀ। ਇਸ ਸਬੰਧੀ ਅੱਜ ਉਨ੍ਹਾਂ ਵੱਲੋਂ ਇਸ ਅੰਡਰਪਾਸ ਦਾ ਕੰਮ ਨਾਰੀਅਲ ਤੋੜ ਕੇ ਆਰੰਭਿਆ ਗਿਆ ਅਤੇ ਕੰਮ ਦੀ ਸ਼ੁਰੂਆਤ ਉਪਰੰਤ ਲੱਡੂ ਵੀ ਵੰਡੇ ਗਏ। ਸੋਮ ਪ੍ਰਕਾਸ਼ ਨੇ ਕਿਹਾ ਕਿ ਕਾਫੀ ਸਮੇਂ ਲੋਕਾਂ ਦੀ ਮੁੱਖ ਮੰਗ ਸੀ ਕਿ ਮੌਲ਼ੀ ਦੇ ਪਾਸੇ ਵੱਲ ਪੈਂਦੇ ਬਹੁਤ ਸਾਰੇ ਪਿੰਡਾਂ ਜਿਨ੍ਹਾਂ ਵਿਚ ਪੜ੍ਹਨ ਵਾਲੇ ਬੱਚੇ, ਸਰਕਾਰੀ ਦਫਤਰਾਂ ਦੇ ਮੁਲਾਜ਼ਿਮ ਅਤੇ ਰੋਜ਼ਾਨਾ ਕੰਮਾਂ ਵਾਲੇ ਵਿਅਕਤੀ ਜੋ ਕਿ ਫਗਵਾੜਾ ਸ਼ਹਿਰ ਨੂੰ ਆਉਣ ਲਈ ਮੌਲ਼ੀ ਰੇਲਵੇ ਫਾਟਕ ਵਲੋਂ ਹੀ ਲੰਘਦੇ ਹਨ ਪਰ ਫਾਟਕ ਲੰਬੀ ਦੇਰ ਤਕ ਬੰਦ ਰਹਿਣ ਕਾਰਨ ਅਕਸਰ ਉਪਰੋਕਤ ਸਾਰੇ ਲੋਕਾਂ ਨੂੰ ਦੇਰੀ ਹੋ ਜਾਂਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪਰੇਸ਼ਾਨੀ ਨਾਲ ਮੌਲ਼ੀ ਪਿੰਡ ਤੋਂ ਇਲਾਵਾ, ਪੰਡਵਾ, ਜਗਤਪੁਰ ਜੱਟਾਂ, ਨਿਹਾਲਗੜ੍ਹ ਅਤੇ ਜਲੰਧਰ ਜ਼ਿਲ੍ਹੇ ਦੇ ਵੀ ਬਹੁਤ ਸਾਰੇ ਪਿੰਡ ਪ੍ਰਭਾਵਿਤ ਸਨ। ਇਨ੍ਹਾਂ ਪਿੰਡਾਂ ਦੀ ਇਸ ਮੁੱਖ ਮੰਗ ਨੂੰ ਪੂਰਾ ਕਰਨ ਲਈ ਸੋਮ ਪ੍ਰਕਾਸ਼ ਨੇ ਮੌਲ਼ੀ ਅੰਡਰਪਾਸ ਨੂੰ ਕੇਂਦਰ ਵਿਚ ਪਾਸ ਕਰਵਾ ਕੇ ਇਸ ਦਾ ਕੰਮ ਚਾਲੂ ਕਰਵਾਇਆ।

ਅੰਡਰਪਾਸ ਦੀ ਲਾਗਤ ਅਤੇ ਸਮੇਂ ਬਾਰੇ ਦੱਸਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਕਿ ਮੌਲ਼ੀ ਅੰਡਰਪਾਸ ਦਾ ਕੰਮ 4 ਮਹੀਨੇ ‘ਚ ਮੁਕੰਮਲ ਹੋ ਜਾਵੇਗਾ ਅਤੇ ਆਮ ਜਨਤਾ ਦੀ ਵਰਤੋਂ ਲਈ ਇਸ ਨੂੰ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੌਲ਼ੀ ਅਤੇ ਗੋਬਿੰਦਪੁਰਾ-ਇੰਡਸਟਰੀ ਏਰੀਆ ਅੰਡਰ ਪਾਸ ਦੀ ਲਾਗਤ ਤਕਰੀਬਨ 7.60 ਕਰੋੜ ਆਵੇਗੀ।

ਇਸ ਮੌਕੇ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਮੰਡਲ ਪ੍ਰਧਾਨ ਫਗਵਾੜਾ ਵਿੱਕੀ ਸੂਦ, ਪਰਮਜੀਤ ਪੰਮਾਂ ਚਾਚੋਕੀ, ਮੰਡਲ ਪ੍ਰਧਾਨ ਪਾਂਸ਼ਟਾ ਗਗਨ ਸੋਨੀ, ਮੰਡਲ ਪ੍ਰਧਾਨ ਚਾਚੋਕੀ ਰਮੇਸ਼ ਕੁਮਾਰ, ਫਗਵਾੜਾ ਸ਼ਹਿਰ ਦੇ ਉਦਯੋਗਪਤੀ ਅਸ਼ੋਕ ਸੇਠੀ, ਅਸ਼ੋਕ ਗੁਪਤਾ, ਮੌਲੀ ਦੇ ਸਰਪੰਚ ਸੁਲੱਖਣ ਸਿੰਘ, ਪੰਡਵਾ ਸਰਪੰਚ ਅਵਤਾਰ ਪੰਡਵਾ, ਸ਼ਾਲੂ ਚੋਪੜਾ, ਹੰਸ ਰਾਜ ਮੌਲੀ, ਪਾਲਾ ਮੌਲ਼ੀ, ਸਾਬਕਾ ਸਰਪੰਚ ਨੀਟਾ ਮੌਲ਼ੀ, ਸੰਤੋਖ ਸਿੰਘ ਨੰਬਰਦਾਰ ਮੌਲ਼ੀ, ਚੰਦਰੇਸ਼ ਕੌਲ, ਚਰਨਜੀਤ ਗੋਬਿੰਦਪੁਰਾ, ਰਾਕੇਸ਼ ਬਾਂਗਾ, ਸਾਬੀ ਚੱਕ ਹਕੀਮ, ਜੈਲਾ ਰਾਮ ਨਵੀਂ ਅਬਾਦੀ, ਰਾਜੇਸ਼ ਪਲਟਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ।