ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਪਹਿਲੀ ਸਤੰਬਰ ਤੋਂ 14 ਸਤੰਬਰ ਤਕ ਹਿੰਦੀ ਪੰਦਰਵਾੜਾ ਮਨਾਇਆ ਗਿਆ। ਇਸ ਤਹਿਤ ਦਫਤਰੀ ਕਰਮਚਾਰੀਆਂ ਲਈ ਲੇਖ ਲਿਖਣ ਮੁਕਾਬਲੇ, ਵਿਦਿਆਰਥੀਆਂ ਲਈ ਗੱਲਬਾਤ ਅਤੇ ਬਹਿਸ ਮੁਕਾਬਲੇ, ਲੇਖ ਲਿਖਣ ਮੁਕਾਬਲੇ ਅਤੇ ਹਿੰਦੀ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ। ਪਹਿਲੀ ਸਤੰਬਰ ਨੂੰ ਅੰਤਰ-ਹਾਊਸ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਕੈਡਿਟ ਹਿਮਾਂਸ਼ੂ ਕੁਮਾਰ ਸਿੰਘ ਨੇ ਪਹਿਲਾ ਸਥਾਨ, ਕੈਡਿਟ ਅਰਚਿਤ ਜੈਸਵਾਲ ਨੇ ਦੂਸਰਾ ਅਤੇ ਕੈਡਿਟ ਦੇਸਰਾਜ ਸੈਣੀ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਜੂਨੀਅਰ ਵਰਗ ‘ਚ ਕੈਡਿਟ ਸਾਲਵੀ ਸਿੰਘ ਨੂੰ ਕ੍ਰਮਵਾਰ ਪਹਿਲਾ, ਕੈਡਿਟ ਆਰੀਅਨ ਕੁਮਾਰ ਨੂੰ ਦੂਜਾ ਅਤੇ ਕੈਡੇਟ ਸ਼ਿਵਮ ਸਿੰਘ ਬਘੇਲ ਨੂੰ ਤੀਜਾ ਸਥਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਵਰਗ ‘ਚ ਕੈਡਿਟ ਸ਼ੁਗਲ ਨੇ ਪਹਿਲਾ, ਕੈਡਿਟ ਸੁਜਲ ਡਡਵਾਲ ਨੇ ਦੂਜਾ ਅਤੇ ਕੈਡਿਟ ਨਿਖਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।

6 ਸਤੰਬਰ ਨੂੰ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਲਈ ਹਿੰਦੀ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ ਸੀ। ਇਸ ‘ਚ ਛੇਵੀਂ ਜਮਾਤ ਲਈ ਕੈਡਿਟ ਨਿਤਿਆਨੰਦ ਨੇ ਪਹਿਲਾ ਸਥਾਨ, ਕੈਡਿਟ ਸ਼ੌਰਿਆ ਚਿਕਾਰਾ ਨੇ ਦੂਜਾ ਅਤੇ ਕੈਡਿਟ ਇਸ਼ੀਕਾ ਯੰਗਖੋਮ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਸੱਤਵੀਂ ਜਮਾਤ ਵਿੱਚ ਕੈਡਿਟ ਸੇਜਲ ਰਾਠੌਰ ਨੇ ਪਹਿਲਾ, ਕੈਡਿਟ ਨਿਤੇਸ਼ ਕੁਮਾਰ ਨੇ ਦੂਜਾ ਅਤੇ ਕੈਡਿਟ ਸ਼ਿਵਮ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੱਠਵੀਂ ਜਮਾਤ ਲਈ ਕੈਡਿਟ ਸਲਵੀ ਸਿੰਘ ਨੇ ਪਹਿਲਾ, ਕੈਡਿਟ ਸ਼ੰਭਵੀ ਸਿੰਘ ਨੇ ਦੂਜਾ ਅਤੇ ਕੈਡਿਟ ਜੈਅੰਤੀ ਵਰਮਾ ਨੇ ਤੀਜਾ ਸਥਾਨ ਹਾਸਲ ਕੀਤਾ। 09 ਸਤੰਬਰ ਨੂੰ ਕਰਵਾਏ ਗਏ ਅੰਤਰ-ਹਾਊਸ ਹਿੰਦੀ ਭਾਸ਼ਣ ਮੁਕਾਬਲੇ ‘ਚ ਕੁੱਲ 08 ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਡਿਟ ਕਾਵਿਆ ਗੁਪਤਾ ਨੇ ਪਹਿਲਾ ਸਥਾਨ, ਕੈਡਿਟ ਸ਼ੰਭਵੀ ਨੇ ਦੂਜਾ ਅਤੇ ਕੈਡਿਟ ਝੁਨਾਪਾਲ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਤੋਂ ਇਲਾਵਾ ਹਿੰਦੀ ਪੰਦਰਵਾੜੇ ਪੋ੍ਗਰਾਮ ਦੇ ਸਬੰਧ ‘ਚ 12 ਸਤੰਬਰ ਨੂੰ ਦਫਤਰੀ ਕਰਮਚਾਰੀਆਂ ਲਈ ਹਿੰਦੀ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ। ਲੇਖ ਦਾ ਸਿਰਲੇਖ ਸੀ ‘ਹਿੰਦੀ ਸਵੈ-ਮਾਣ ਦੀ ਭਾਸ਼ਾ ਹੈ।’ ਇਸ ਵਿੱਚ ਰਮਨੀਕ ਅਰੋੜਾ ਨੂੰ ਪਹਿਲਾ ਸਥਾਨ, ਪ੍ਰਦੀਪ ਕੁਮਾਰ ਨੂੰ ਦੂਜਾ ਸਥਾਨ ਤੇ ਅਜੇ ਕੁਮਾਰ ਸ਼ਰਮਾ ਨੂੰ ਤੀਜਾ ਸਥਾਨ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਹਿੰਦੀ ਪੰਦਰਵਾੜਾ ਪੋ੍ਗਰਾਮ 14 ਸਤੰਬਰ ਨੂੰ ਸਕੂਲ ਦੇ ਆਡੀਟੋਰੀਅਮ ਵਿੱਚ ਸਮਾਪਤ ਹੋਇਆ। ਸਮਾਪਤੀ ਪੋ੍ਗਰਾਮ ਦੌਰਾਨ ਹਿੰਦੀ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਕੁੱਲ 15 ਪ੍ਰਤੀਭਾਗੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੇ ਦੋ ਥੀਮ ਸਨ ਜਿਸ ਵਿਚ ‘ਇੱਕ ਦੇਸ਼ ਇੱਕ ਚੋਣ, ਸਮੇਂ ਦੀ ਲੋੜ ਹੈ’ ਅਤੇ ‘ਯੂਨੀਫਾਰਮ ਸਿਵਲ ਕੋਡ ਸਮੇਂ ਦੀ ਲੋੜ ਹੈ’। ਪਹਿਲੇ ਵਿਸ਼ੇ ਵਿੱਚ ਵਿਸ਼ਵਜੀਤ ਕੁਮਾਰ, ਰੰਜਨ ਕੁਮਾਰ ਅਤੇ ਜਸ਼ਨਦੀਪ ਸਿੰਘ ਵਾਲੀਆ ਪਹਿਲੇ ਸਥਾਨ ‘ਤੇ ਰਹੇ, ਜਦਕਿ ਦੂਜੇ ਵਿਸ਼ੇ ਵਿਚ ਕਸ਼ਯਪ ਕ੍ਰਿਸ਼ਨ, ਯਸ਼ਰਾਜ ਅਤੇ ਆਦਿਤਿਆ ਪਠਾਨੀਆ ਪਹਿਲੇ ਸਥਾਨ ‘ਤੇ ਰਹੇ। ਭਗਤ ਹਾਊਸ ਦੇ ਵਿਸ਼ਵਜੀਤ ਕੁਮਾਰ ਨੇ ਪਹਿਲੇ ਵਿਸ਼ੇ ਵਿਚ ਸਰਬੋਤਮ ਬੁਲਾਰੇ ਦਾ ਖਿਤਾਬ ਅਤੇ ਦੂਜੇ ਵਿਸ਼ੇ ਵਿਚ ਕਸ਼ਯਪ ਕ੍ਰਿਸ਼ਨ ਨੇ ਸਰਬੋਤਮ ਬੁਲਾਰੇ ਦਾ ਖਿਤਾਬ ਪ੍ਰਰਾਪਤ ਕੀਤਾ। ਪੋ੍ਗਰਾਮ ‘ਚ ਪਿੰ੍ਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਾਰੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਗਰੁੱਪ ਕੈਪਟਨ ਮਧੂ ਸੇਂਗਰ ਨੇ ਸਾਰੇ ਪ੍ਰਤੀਯੋਗੀਆਂ ਦੀ ਹਿੰਮਤ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਪੋ੍ਗਰਾਮ ਵਿੱਚ ਵਾਈਸ ਪਿੰ੍ਸੀਪਲ ਕਮਾਂਡੈਂਟ ਦੀਪਿਕਾ ਰਾਵਤ, ਪ੍ਰਸ਼ਾਸਨਿਕ ਅਧਿਕਾਰੀ ਮੇਜਰ ਜੇ.ਬੀ.ਐਸ.ਬੇਗ ਸਮੇਤ ਸਕੂਲ ਪਰਿਵਾਰ ਹਾਜ਼ਰ ਸੀ।