ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਰੇਲ ਕੋਚ ਫੈਕਟਰੀ ਵਿਖੇ 68ਵੇਂ ਮਹਾਪ੍ਰਬੰਧਕ ਰੇਲਵੇ ਐਵਾਰਡ ਸਮਾਰੋਹ ਮੌਕੇ ਆਰਸੀਐੱਫ ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਨੇ ਸਾਲ 2022-2023 ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ 50 ਕਰਮਚਾਰੀਆਂ ਅਤੇ 6 ਅਧਿਕਾਰੀਆਂ ਨੂੰ ਮਹਾਪ੍ਰਬੰਧਕ ਰੇਲਵੇ ਐਵਾਰਡ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਲਈ ਸੇਫਟੀ ਸ਼ੀਲਡ, ਕੁਆਲਿਟੀ ਸ਼ੀਲਡ, ਵਾਤਾਵਰਨ ਪ੍ਰਬੰਧਨ ਅਤੇ ਸਫਾਈ ਸ਼ੀਲਡ ਅਤੇ ਸਰਬੋਤਮ ਆਿਫ਼ਸ ਸ਼ੀਲਡ ਨਾਲ ਵੀ ਵੱਖ ਵੱਖ ਵਿਭਾਗਾਂ ਨੂੰ ਸਨਮਾਨਿਤ ਕੀਤਾ। ਆਰਸੀਐੱਫ ਦੇ ਵਾਰਿਸ ਸ਼ਾਹ ਹਾਲ ਵਿੱਚ ਕਰਵਾਏ ਇਸ ਪੋ੍ਗਰਾਮ ਦੀ ਸ਼ੁਰੂਆਤ ਆਰਸੀਐੱਫ ਦੀ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ, ਸੁਰਭੀ ਅਗਰਵਾਲ ਪ੍ਰਧਾਨ ਆਰਸੀਐੱਫ ਮਹਿਲਾ ਕਲਿਆਣ ਸੰਗਠਨ, ਅਰੁਣ ਕੁਮਾਰ ਜੈਨ, ਪਿੰ੍ਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਵਾਇਤੀ ਢੰਗ ਨਾਲ ਦੀਪ ਜਗਾ ਕੇ ਕੀਤੀ। ਇਸ ਮੌਕੇ ਸ਼੍ਰੀ ਅਗਰਵਾਲ ਨੇ ਸਾਰੇ ਸਨਮਾਨਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿੱਤੀ ਸਾਲ 2022-23 ਆਰਸੀਐੱਫ ਲਈ ਵਿਸ਼ੇਸ਼ ਪ੍ਰਰਾਪਤੀਆਂ ਨਾਲ ਭਰਪੂਰ ਰਿਹਾ ਹੈ। ਐੱਲਐੱਚਬੀ ਏਸੀ ਕੋਚਾਂ ਦਾ ਉਤਪਾਦਨ ਇਸ ਸਾਲ ਆਰਸੀਐੱਫ ਦਾ ਸਭ ਤੋਂ ਵੱਧ ਏਸੀ ਉਤਪਾਦਨ ਰਿਹਾ ਹੈ। ਪਿਛਲੇ ਮਹੀਨੇ ਅਗਸਤ ਵਿਚ ਆਰਸੀਐੱਫ ਨੇ 126 ਐੱਲਐੱਚਬੀ ਏਸੀ ਕੋਚਾਂ ਦਾ ਨਿਰਮਾਣ ਕੀਤਾ, ਜੋਕਿ ਆਰਸੀਐੱਫ ਦੇ ਇਤਿਹਾਸ ‘ਚ ਸਭ ਤੋਂ ਵੱਧ ਐੱਲਐੱਚਬੀ ਏਸੀ ਕੋਚਾਂ ਦਾ ਉਤਪਾਦਨ ਹੈ। ਆਰਸੀਐੱਫ ਨੇ ਇਸ ਸਾਲ ਇਕ ਹੋਰ ਮਹੱਤਵਪੂਰਨ ਪ੍ਰਰਾਪਤੀ ਹਾਸਲ ਕੀਤੀ ਹੈ ਕਾਲਕਾ-ਸ਼ਿਮਲਾ ਰੇਲਵੇ ਲਈ ਨੈਰੋ ਗੇਜ ਪੈਨੋਰਾਮਿਕ ਪੈਸੰਜਰ ਕੋਚਾਂ ਦੇ ਨਿਰਮਾਣ ਦੀ। ਇਨ੍ਹਾਂ ਦੇ ਪੋ੍ਟੋਟਾਈਪ ਕੋਚਾਂ ਦਾ ਟ੍ਰਾਇਲ ਜੂਨ 2023 ਵਿਚ ਪੂਰਾ ਹੋ ਚੁੱਕਾ ਹੈ। ਹੁਣ ਇਸ ਵਿੱਤੀ ਸਾਲ ਵਿਚ 30 ਨੈਰੋ ਗੇਜ ਪੈਨੋਰਾਮਿਕ ਕੋਚਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇੱਕ ਨਵਾਂ ਡਿਜ਼ਾਈਨ-ਕਾਰਗੋਲਾਈਨਰ ਡਬਲ ਡੇਕਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਹੇਠਲੇ ਡੈੱਕ ਦੀ ਵਰਤੋਂ ਪਾਰਸਲ ਆਵਾਜਾਈ ਲਈ ਕੀਤੀ ਜਾਵੇਗੀ। ਆਟੋਮੋਬਾਈਲਜ਼ ਅਤੇ ਹੋਰ ਮਾਲ ਦੀ ਤੁਰੰਤ ਡਲਿਵਰੀ ਲਈ ਪਾਰਸਲ ਵੈਨ ਦਾ ਇਕ ਹੋਰ ਡਿਜ਼ਾਈਨ ਤਿਆਰ ਕੀਤਾ ਗਿਆ ਹੈ, ਜਿਸ ਦੇ ਦੋਵੇਂ ਅਖੀਰੀ ਹਿੱਸਿਆਂ ‘ਚ ਦਰਵਾਜੇ ਤੇ ਡੱਬੇ ਵਿਚ ਉੱਚ ਸਮਰੱਥਾ ਵਾਲੇ ਕੰਪਾਰਟਮੈਂਟ ਬਣਾਏ ਗਏ ਹਨ। ਆਰਸੀਐੱਫ ਜਨਰਲ ਸੈਕਿੰਡ ਏਸੀ ਕੋਚਾਂ ਦਾ ਵੀ ਨਿਰਮਾਣ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਸੀਐੱਫ ਨੂੰ ਵੰਦੇ ਭਾਰਤ ਦੇ 16 ਟੇ੍ਨ ਸੈੱਟ ਬਣਾਉਣ ਦਾ ਆਰਡਰ ਮਿਲਿਆ ਹੈ। ਜਨਰਲ ਮੈਨੇਜਰ ਨੇ ਕਿਹਾ ਕਿ ਆਰਸੀਐੱਫ ਨੇ ਖੇਡਾਂ ਦੇ ਖੇਤਰ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਸਮੂਹ ਕਰਮਚਾਰੀਆਂ ਵੱਲੋਂ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਹਿਲਾ ਕਲਿਆਣ ਸੰਗਠਨ ਵੱਲੋਂ ਕੀਤੇ ਜਾ ਰਹੇ ਵਧੀਆ ਕਾਰਜਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।