ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸ਼ੁੱਕਰਵਾਰ ਨੂੰ ਭਾਜਪਾ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਮੁਹੱਲਾ ਪੁਰਾਣਾ ਹਸਪਤਾਲਾਂ ਵਿਖੇ ਹੋਈ। ਇਸ ਮੀਟਿੰਗ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਰਿਤੂ ਕੁਮਰਾ ਨੂੰ ਭਾਜਪਾ ਮਹਿਲਾ ਮੋਰਚਾ ਮੰਡਲ ਉੱਤਰੀ ਦਾ ਪ੍ਰਧਾਨ ਨਿਯੁਕਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਨਿਰਸਵਾਰਥ ਹੋ ਕੇ ਕੰਮ ਕਰਨ ਲਈ ਕਿਹਾ। ਖੋਜੇਵਾਲ ਨੇ ਰਿਤੂ ਕੁਮਰਾ ਨੂੰ ਉਨਾਂ੍ਹ ਦੀ ਨਿਯੁਕਤੀ ‘ਤੇ ਵਧਾਈ ਦਿੱਤੀ ਅਤੇ ਜਲਦੀ ਹੀ ਭਾਜਪਾ ਮਹਿਲਾ ਮੋਰਚਾ ਦੀ ਕਾਰਜਕਾਰਨੀ ਦਾ ਗਠਨ ਕਰ ਕੇ ਪਾਰਟੀ ਦੀ ਮਜ਼ਬੂਤੀ ਲਈ ਯੋਗਦਾਨ ਪਾਉਣ ਲਈ ਕਿਹਾ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਮੰਡਲ ਉੱਤਰੀ ਦੀ ਨਵ-ਨਿਯੁਕਤ ਪ੍ਰਧਾਨ ਰੀਤੂ ਕੁਮਰਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹ ਸੀਨੀਅਰ ਸਾਥੀਆਂ ਦੇ ਤਜਰਬੇ ਅਤੇ ਮਹਿਲਾ ਸਾਥੀਆਂ ਦੇ ਉਤਸ਼ਾਹ ਦੇ ਨਾਲ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ।

ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨਾਲ ਜੁੜੀ ਅਨੁਸ਼ਾਸਨੀ ਪਾਰਟੀ ਹੈ। ਇਸ ਵਿਚ ਰਹਿ ਕੇ ਹਰ ਵਰਕਰ ਦੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ । ਉਹ ਦੇਸ਼ ਦੀ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਵੱਲ ਵਧ ਰਹੀ ਹੈ। ਪਾਰਟੀ ਦਾ ਹਰ ਵਰਕਰ ਦੇਸ਼ ਭਗਤੀ ਨਾਲ ਭਰਿਆ ਹੋਇਆ ਹੈ ਅਤੇ ਸਮਾਜ ਦੀ ਸੇਵਾ ਕਰਨ ਲਈ ਤਤਪਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਦੇਸ਼ ਦੇ ਸਭ ਤੋਂ ਅੌਖੇ ਕਾਰਜਾਂ ਨੂੰ ਆਸਾਨੀ ਨਾਲ ਨੇਪਰੇ ਚਾੜਿ੍ਹਆ ਹੈ, ਵਿਸ਼ਵ ਉਨ੍ਹਾਂ ਕੰਮਾਂ ਦੀ ਖੁੱਲ੍ਹ ਕੇ ਸ਼ਲਾਘਾ ਕਰ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ, ਜ਼ਿਲ੍ਹਾ ਦਫਤਰ ਸਕੱਤਰ ਦਵਿੰਦਰ ਧਿਰ, ਭਾਜਪਾ ਮੰਡਲ ਦੋ ਦੇ ਪ੍ਰਧਾਨ ਕਪਿਲ ਧੀਰ, ਮੰਡਲ 2 ਦੇ ਜਨਰਲ ਸਕੱਤਰ ਰਾਕੇਸ਼ ਗੁਪਤਾ, ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ:ਰਣਵੀਰ ਕੌਸ਼ਲ, ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਸ਼ਰਮਾ, ਮੰਡਲ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ, ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ, ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਮਹਿਲਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਈਸ਼ਾ ਮਹਾਜਨ, ਪੂਨਮ ਅਰੋੜਾ, ਸੁਨੀਤਾ ਵਾਲੀਆ, ਅੰਜੂ ਵਾਲੀਆ, ਮਧੂ ਸੂਦ, ਮਿਤਾਲੀ,ਆਭਾ ਆਨੰਦ, ਆਰਤੀ ਸਚਦੇਵਾ, ਮੀਨਾ ਭਾਰਦਵਾਜ, ਦੀਪਿਕਾ ਸ਼ਰਮਾ, ਸ਼ਸ਼ੀ ਧੀਰ, ਰਚਨਾ ਚੋਪੜਾ, ਸਪਨਾ, ਰੀਟਾ, ਸਿਮਰ, ਰੂਬੀ ਸ਼ਰਮਾ, ਦੀਪਿਕਾ ਅਗਰਵਾਲ, ਰੋਜ਼ੀ ਅਗਰਵਾਲ, ਰਮਨ ਅਗਰਵਾਲ ਆਦਿ ਹਾਜ਼ਰ ਸਨ।