ਪੰਜਾਬੀ ਜਾਗਰਣ ਟੀਮ, ਸੁਲਤਾਨਪੁਰ ਲੋਧੀ/ਡਡਵਿੰਡੀ : ਐੱਸਐੱਸਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ ਵੱਲੋਂ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਰਾਪਤ ਕੀਤੀਆਂ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਲੁਬਾਣਾ, ਡੀਐੱਸਪੀ ਖੁਸ਼ਪ੍ਰਰੀਤ ਸਿੰਘ ਅਤੇ ਐੱਸਐੱਚਓ ਲਖਵਿੰਦਰ ਸਿੰਘ ਟੁਰਨਾ ਵੀ ਉਨ੍ਹਾਂ ਨਾਲ ਸਨ। ਇਸ ਮੌਕੇ ਐੱਸਐੱਸਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰੀਬ ਇੱਕ ਘੰਟਾ ਕੀਰਤਨ ਸਰਵਣ ਕੀਤਾ ਅਤੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਸੰਤ ਬਾਬਾ ਸੁਬੇਗ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਉਨ੍ਹਾਂ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ, ਸੁਖਜਿੰਦਰ ਸਿੰਘ ਸੋਨੂੰ ਡਡਵਿੰਡੀ ਅਤੇ ਬਖਸੀਸ ਸਿੰਘ ਆਹਲੀ ਨੇ ਐੱਸਐੱਸਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ, ਡੀਐੱਸਪੀ ਬਬਨਦੀਪ ਸਿੰਘ ਲੁਬਾਣਾ, ਡੀਐੱਸਪੀ ਖੁਸ਼ਪ੍ਰਰੀਤ ਸਿੰਘ ਅਤੇ ਐੱਸਐੱਚਓ ਲਖਵਿੰਦਰ ਸਿੰਘ ਟੁਰਨਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਡਡਵਿੰਡੀ, ਬਾਬਾ ਬਲਦੇਵ ਸਿੰਘ, ਬਖਸੀਸ ਸਿੰਘ ਆਹਲੀ, ਹਰਜਿੰਦਰ ਸਿੰਘ ਗੰ੍ਥੀ ਗੁਰਦੁਆਰਾ ਬੇਰ ਸਾਹਿਬ, ਸਾਬਕਾ ਕੌਂਸਲਰ ਗੁਰਪ੍ਰਰੀਤ ਸਿੰਘ ਰਾਜਾ ਅਤੇ ਲਖਬੀਰ ਸਿੰਘ ਕਬੀਰਪੁਰ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


