ਸਟਾਫ ਰਿਪੋਰਟਰ, ਰੂਪਨਗਰ : ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 15 ਸਤੰਬਰ ਨੂੰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੇ ਪੰਜਾਬ ਦੇ 67ਵੇਂ ਸਕੂਲੀ ਖੇਡ ਮੁਕਾਬਲੇ ਜਿੱਤੇ। ਮੀਆਂਪੁਰ ਵਿਖੇ 28 ਅਗਸਤ ਤੋਂ 30 ਅਗਸਤ ਤਕ ਕਰਵਾਏ ਗਏ ਸਕੂਲੀ ਖੇਡ ਮੁਕਾਬਲੇ ਜ਼ੋਨਲ ਟੂਰਨਾਮੈਂਟ ਵਿੱਚ ਵਾਲੀਬਾਲ ਅੰਡਰ 14 ਲੜਕਿਆਂ ਨੇ ਤੀਜਾ ਸਥਾਨ, ਵਾਲੀਬਾਲ ਅੰਡਰ 17 ਲੜਕਿਆਂ ਨੇ ਪਹਿਲਾ, ਵਾਲੀਬਾਲ ਅੰਡਰ 19 ਲੜਕਿਆਂ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ।

ਕਬੱਡੀ ਅੰਡਰ 14 ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਫਿਰ 8 ਸਤੰਬਰ ਅਤੇ 9 ਸਤੰਬਰ ਨੂੰ ਨੂਰਪੁਰ ਬੇਦੀ ਅਤੇ ਰੋਪੜ ਵਿਖੇ ਜ਼ਲਿ੍ਹਾ ਪੱਧਰ ‘ਤੇ ਸਕੂਲੀ ਖੇਡ ਮੁਕਾਬਲੇ ਕਰਵਾਏ ਗਏ। ਵਾਲੀਬਾਲ ਅੰਡਰ 17 ਲੜਕਿਆਂ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਹ ਮੁਕਾਬਲਾ ਨੂਰਪੁਰ ਬੇਦੀ ਵਿਖੇ ਕਰਵਾਇਆ ਗਿਆ। ਬਾਸਕਿਟਬਾਲ ਅੰਡਰ 17 ਲੜਕੀਆਂ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਹ ਮੁਕਾਬਲਾ ਰੋਪੜ ਵਿਖੇ ਕਰਵਾਇਆ ਗਿਆ। ਗੱਤਕਾ ਅੰਡਰ-19 ਲੜਕੀਆਂ ਨੇ 6 ਸੋਨ ਤਮਗੇ ਜਿੱਤੇ। ਗੱਤਕਾ ਅੰਡਰ 17 ਲੜਕਿਆਂ ਨੇ ਪੰਜ ਸੋਨ ਤਮਗੇ, ਇਕ ਚਾਂਦੀ ਦਾ ਤਮਗਾ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਕਰਾਟੇ ਵਿੱਚ ਵਿਦਿਆਰਥੀਆਂ ਨੇ 12 ਸੋਨ ਤਮਗੇ, 4 ਚਾਂਦੀ ਦੇ ਤਮਗੇ ਅਤੇ 1 ਕਾਂਸੀ ਦਾ ਤਮਗਾ ਜਿੱਤਿਆ। ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਵਾਲੀਬਾਲ ਵਿੱਚ ਅੰਡਰ 14 ਲੜਕਿਆਂ ਨੇ ਤੀਜਾ, ਅੰਡਰ 17 ਲੜਕਿਆਂ ਨੇ ਪਹਿਲਾ, ਅੰਡਰ 21 ਲੜਕਿਆਂ ਨੇ ਦੂਜਾ ਸਥਾਨ ਹਾਸਲ ਕੀਤਾ।

ਕਬੱਡੀ ਵਿੱਚ 21 ਲੜਕਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਨੇ ਰੱਸਾਕਸ਼ੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿੱਚ ਅੰਡਰ 21 ਲੜਕਿਆਂ ਵਿੱਚੋਂ ਜੋਧਪੁਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ 17 ਲੜਕੇ ਸੁਖਰਾਜ ਸਿੰਘ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਹਰਸ਼ਵੀਰ ਸਿੰਘ ਨੇ ਸ਼ਾਟਪੁਟ ਅੰਡਰ 21 ਲੜਕਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅਧਿਆਪਕਾ ਜਤਿੰਦਰ ਕੌਰ ਨੇ ਅੰਡਰ 30 ਲੰਬੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 40 ਸੋਨੂੰ ਨੇ ਤੀਜਾ ਸਥਾਨ ਹਾਸਲ ਕੀਤਾ। ਅਭਿਜੀਤ ਕੌਰ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਜਤਿੰਦਰ ਕੌਰ, ਲਖਬੀਰ ਸਿੰਘ, ਸੋਨੂੰ, ਦਲਜੀਤ ਕੌਰ, ਗੁਰਦੀਪ ਨੂੰ ਦਿੱਤਾ। ਭੁਪਿੰਦਰ ਸਿੰਘ ਅਤੇ ਗੁਣਵੰਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ। ਸਕੂਲ ਦੀ ਡਾਇਰੈਕਟਰ ਗੁਰਪ੍ਰਰੀਤ ਮਾਥੁਰ ਅਤੇ ਵਾਈਸ ਪਿੰ੍ਸੀਪਲ ਭੁਪਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦਾ ਬੌਧਿਕ ਦੇ ਨਾਲ-ਨਾਲ ਸਰੀਰਕ ਵਿਕਾਸ ਹੋ ਸਕੇ।