ਸਟਾਫ ਰਿਪੋਰਟਰ, ਰੂਪਨਗਰ : ਮਹਾਮਾਈ ਸ਼੍ਰੀ ਨੈਣਾ ਦੇਵੀ ਮੰਡਲ ਰੋਪੜ ਅਤੇ ਸ਼੍ਰੀ ਹਿੰਦੂ ਤਖਤ ਵੱਲੋਂ 29ਵਾਂ ਵਿਸ਼ਾਲ ਭਗਵਤੀ ਜਗਰਾਤਾ 23 ਸਤੰਬਰ ਸ਼ਨਿਚਰਵਾਰ ਨੂੰ ਰੋਪੜ ਦੇ ਰਾਮਲੀਲਾ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਬ੍ਹਮਲੀਨ ਰਾਸ਼ਟਰੀ ਸੰਘ ਮਹੰਤ ਮੋਹਨ ਗਿਰੀ ਦੇ ਆਸ਼ੀਰਵਾਦ ਨਾਲ 29ਵਾਂ ਭਗਵਤੀ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਤੌਰ ‘ਤੇ ਸ਼੍ਰੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਧਾਨ ਪਰਵੀਨ ਕੁਮਾਰ, ਰਾਸ਼ਟਰੀ ਬੁਲਾਰੇ ਰਮੇਸ਼ ਦੱਤ ਅਤੇ ਪੰਜਾਬ ਸਕੱਤਰ ਗੌਰਵ ਸ਼ੁਕਲਾ ਵੀ ਪਹੁੰਚ ਰਹੇ ਹਨ। ਜਗਰਾਤੇ ਦੌਰਾਨ ਮਸ਼ਹੂਰ ਗਾਇਕ ਸੁਲਤਾਨਾ ਨੂਰਾਂ ਤੋਂ ਇਲਾਵਾ ਮਨਿੰਦਰ ਚੰਚਲ ਚੰਡੀਗੜ੍ਹ ਵਾਲੇ, ਵਾਈਸ ਆਫ ਪੰਜਾਬ ਦਰਸ਼ਨ ਜੀਤ, ਪਿੰ੍ਸ ਕੋਸ਼ਿਕ ਅਤੇ ਜਨਕ ਰਾਜ ਮਹਾਮਾਈ ਦਾ ਗੁਣਗਾਨ ਕਰਨਗੇ। ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਗਰਾਤੇ ਵਿਚ ਹੁੰਮ-ਹੁੰਮਾ ਕੇ ਪੁੱਜ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਰਾਪਤ ਕਰੋ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



