ਜੋਲੀ ਸੂਦ, ਮੋਰਿੰਡਾ : ਕਲੱਸਟਰ ਢੰਗਰਾਲੀ ਦੇ ਪ੍ਰਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ ਹੋ ਗਈਆਂ। ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਸਤਵਿੰਦਰ ਕੌਰ ਨੇ ਦੱਸਿਆ ਕਿ ਸੈਂਟਰ ਢੰਗਰਾਲੀ ਦੇ ਪ੍ਰਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਰਕਾਰੀ ਪ੍ਰਰਾਇਮਰੀ ਸਕੂਲ ਚਤਾਮਲੀ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਗਈਆਂ, ਜਿਸ ਵਿੱਚ ਕਲੱਸਟਰ ਦੇ ਪ੍ਰਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਐਥਲੈਟਿਕਸ ਤੋਂ ਇਲਾਵਾ ਕਬੱਡੀ, ਫੁੱਟਬਾਲ, ਬੈਡਮਿੰਟਨ, ਰੱਸਾਕਸ਼ੀ ਆਦਿ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਕਬੱਡੀ ਲੜਕਿਆਂ ਵਿੱਚ ਰੰਗੀਆਂ ਪਹਿਲੇ ਤੇ ਚਤਾਮਲਾ ਦੂਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਲੜਕਿਆਂ ਦੇ ਰੱਸਾਕਸੀ ਮੁਕਾਬਲਿਆਂ ਵਿੱਚ ਢੰਗਰਾਲੀ ਪਹਿਲੇ ਤੇ ਚਤਾਮਲਾ ਦੂਜੇ ਸਥਾਨ ‘ਤੇ ਰਹੇ। ਫੁੱਟਬਾਲ ਦੇ ਮੁਕਾਬਲਿਆਂ ਵਿੱਚ ਚਤਾਮਲਾ ਪਹਿਲੇ ਤੇ ਚਤਾਮਲੀ ਦੂਜੇ ਸਥਾਨ ‘ਤੇ ਰਹੇ। ਖੇਡਾਂ ਵਿੱਚ ਆਏ ਬੱਚਿਆਂ ਲਈ ਰਿਫਰੈੱਸ਼ਮੈਂਟ ਦੀ ਸੇਵਾ ਪਿੰਡ ਚਤਾਮਲੀ ਦੇ ਨੌਜਵਾਨਾਂ ਹਰਮੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਨਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਹਰਵਿੰਦਰ ਕੌਰ, ਜਸਪਾਲ ਕੌਰ, ਦਵਿੰਦਰ ਕੌਰ, ਸੁਖਬੀਰ ਕੌਰ, ਸੰਗੀਤਾ, ਮੋਹਨਜੀਤ ਕੌਰ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਸੁਸ਼ੀਲ ਕੁਮਾਰ, ਅਮਰਿੰਦਰ ਸਿੰਘ, ਵਰਿੰਦਰ ਸਿੰਘ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।