ਸਟਾਫ਼ ਰਿਪੋਰਟਰ, ਰੂਪਨਗਰ : ਰੂਪਨਗਰ ਦੀ ਅਨਾਜ਼ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਇਕ ਆੜ੍ਹਤੀ ਦੀ ਫੜ੍ਹ ‘ਤੇ ਝੋਨੇ ਲੈ ਕੇ ਪਹੁੰਚੇ ਕਿਸਾਨ ਦਾ ਰਸਮੀ ਤੌਰ ‘ਤੇ ਮੂੰਹ ਮਿੱਠਾ ਕਰਵਾਇਆ, ਪਰ ਕਿਸੇ ਅਧਿਕਾਰੀ ਵੱਲੋਂ ਫੋਨ ਨਾ ਚੁੱਕਣ ਕਰ ਕੇ ਕਿੰਨਾ ਝੋਨਾ ਆਇਆ ਹੈ, ਉਸ ਦੀ ਜਾਣਕਾਰੀ ਨਹੀਂ ਮਿਲ ਸਕੀ। ਦੂਜੇ ਝੋਨੇ ਦੇ ਸੀਜਨ ਦੀ ਸਰਕਾਰ ਵੱਲੋਂ ਕਿਸੇ ਤਰੀਕ ਤੋਂ ਸ਼ੁਰੂ ਹੋਣਾ ਹੈ, ਉਸ ਦਾ ਕੋਈ ਐਲਾਣ ਨਹੀਂ ਕੀਤਾ ਪਰ ਰੂਪਨਗਰ ਵਿਚ ਝੋਨੇ ਦੀ ਆਮਦ ਹੋਣ ਵਾਲੀ ਸ਼ਾਇਦ ਪੰਜਾਬ ਦੀ ਪਹਿਲੀ ਮੰਡੀ ਬਣ ਗਈ ਹੈ। ਉਧਰ ਮਾਰਕੀਟ ਕਮੇਟੀ ਦੇ ਪ੍ਰਬੰਧਕ ਐੱਸਡੀਐੱਮ ਹਰਬੰਸ ਸਿੰਘ ਨੇ ਕਿਹਾ ਕਿ ਹਾਲੇ ਤਾਂ ਸਰਕਾਰ ਨੇ ਝੋਨੇ ਦੇ ਸੀਜ਼ਨ ਦਾ ਕੋਈ ਐਲਾਣ ਨਹੀਂ ਕੀਤਾ ਤਾਂ ਮੰਡੀ ਵਿਚ ਆਮਦ ਕਿਵੇਂ ਹੋ ਗਈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ।