ਸਟਾਫ ਰਿਪੋਰਟਰ, ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਵ) ਅਮਰਦੀਪ ਸਿੰਘ ਗੁਜਰਾਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੁੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਈਨ ਅਰਜ਼ੀਆਂ ਨਾਲ ਸਬੰਧਿਤ ਕਿਸਾਨਾਂ ਦੀ ਚੋਣ ਕਰਨ ਲਈ ਜ਼ਿਲ੍ਹਾ ਪ੍ਰਰੀਸ਼ਦ ਕੰਪਲੈਕਸ ਰੂਪਨਗਰ ਵਿਖੇ ਆਨਲਾਈਨ ਪੋਰਟਲ ਰਾਹੀਂ ਡਰਾਅ ਕੱਿਢਆ ਗਿਆ।

ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈਈਸੀ ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਤਿਆਰ ਕੀਤੇ ਗਏ ਸੀਆਰਐੱਮ ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2023-24 ਦੌਰਨ ਕੁੱਲ 408 ਅਰਜ਼ੀਆਂ ਪ੍ਰਰਾਪਤ ਹੋਇਆ। ਜਿਨ੍ਹਾਂ ਵਿੱਚ ਜਨਰਲ ਕੈਟਾਗਰੀ ਵਿੱਚ 397 ਅਤੇ ਐੱਸਸੀ ਕੈਟਾਗਰੀ ਵਿੱਚ 11 ਕਿਸਾਨਾਂ ਦੀਆਂ ਅਰਜ਼ੀਆਂ ਪ੍ਰਰਾਪਤ ਹੋਇਆ। ਜਿਨ੍ਹਾਂ ਵਿੱਚ ਐੱਫਪੀਓ 06, ਕਿਸਾਨ ਗਰੁੱਪ 10, ਗ੍ਰਾਮ ਪੰਚਾਇਤਾਂ 64 ਅਤੇ ਸਹਿਕਾਰੀ ਸਭਾਵਾਂ 83 ਮਸ਼ੀਨਾਂ ਲਈ ਆਨਲਾਈਨ ਅਰਜ਼ੀਆਂ ਪ੍ਰਰਾਪਤ ਹੋਈਆਂ ਸਨ। ਇਸ ਮੌਕੇ ਏਓ-ਕਮ-ਨੋਡਲ ਅਫਸਰ ਡਾ. ਪੰਕਜ ਸਿੰਘ ਨੇ ਦੱਸਿਆ ਕਿ ਵਿਕਅਤੀਗਤ ਨੂੰ 175 ਦੇਣ ਦਾ ਟੀਚਾ, ਜਿਸ ਵਿੱਚੋਂ ਉਨ੍ਹਾਂ ਵੱਲੋਂ ਦਿੱਤੀ ਤਰਜ਼ੀਹ ਦੇ ਆਧਾਰ ‘ਤੇ ਮਸ਼ੀਨਾਂ ਦਾ ਡਰਾਅ ਕੱਿਢਆ ਗਿਆ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਮਸ਼ੀਨਾਂ ਦੇਣ ਦਾ ਟੀਚਾ 11 ਸੀ, ਜਿਸ ਵਿੱਚੋਂ ਸਿਰਫ 11 ਅਰਜ਼ੀਆਂ ਹੀ ਪ੍ਰਰਾਪਤ ਹੋਈਆਂ ਸਨ। ਜਿਨ੍ਹਾਂ ਵਿੱਚੋਂ ਸਾਰਿਆਂ ਨੂੰ ਹੀ ਮਸ਼ੀਨਾਂ ਦੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ 11 ਬੇਲਰ/ਰੇਕ, 72 ਸੁਪਰ ਸੀਡਰ, 12 ਜ਼ੀਰੋ ਟਿੱਲ ਡਰਿੱਲ, 3 ਮਲੱਚਰ, 1 ਸਰੱਬ ਕਟਰ, 06 ਐੱਸਐੱਮਐੱਸ ਅਤੇ 03 ਚੋਪਰ ਕਮ ਸ਼ਰੈਡਰ ਡਰਾਅ ਵਿੱਚ ਦਿੱਤੇ ਗਏ।