ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਕਸਬਾ ਕਲਾਨੌਰ ਵਿਖੇ ਮੁਸੀਹ ਭਾਈਚਾਰੇ ਦੇ ਆਗੂਆਂ ਦੀ ਇੱਕ ਮੀਟਿੰਗ ਕ੍ਰਿਸ਼ਚੀਅਨ ਸਭਾ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੌਕੇ ਉਨਾਂ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਕਿ ਦਸੰਬਰ ਮਹੀਨਾ ਸੋਗ ਦਾ ਮਹੀਨਾ ਹੈ, ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਅਜਿਹੇ ਬਿਆਨ ਦੇ ਕੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ ਅਤੇ ਅਜਿਹਾ ਬਿਆਨ ਮੰਦਭਾਗਾ ਹੈ। ਇਸ ਮੌਕੇ ਚੇਅਰਮੈਨ ਬੀਰ ਮਸੀਹ ਸਹੋਤਾ ਨੇ ਕਿਹਾ ਕਿ 25 ਦਸੰਬਰ ਨੂੰ ਵੱਡਾ ਦਿਨ ਮਸੀਹ ਭਾਈਚਾਰਾ ਦੁਨੀਆਂ ਭਰ ਵਿੱਚ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇੱਥੋਂ ਤੱਕ ਕਿ ਪਿਛਲੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਮਸੀਹੀ ਭਾਈਚਾਰੇ ਦੇ ਇਸ ਵੱਡੇ ਦਿਨ ਨੂੰ ਰਾਜ ਪੱਧਰ ਤੇ ਮਨਾ ਕੇ ਮਸੀਹੀ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਮੌਕੇ ਕਾਲਾ ਮਸੀਹ ਰਹੀਮਾਬਾਦ, ਬਾਉ ਮਸੀਹ,ਪਵਨ ਮਸੀਹ, ਆਜ਼ਾਦ ਮਸੀਹ ਲੱਖਣ ਕਲਾਂ ਵੀ ਮੌਜੂਦ ਸਨ।