ਆਰ. ਸਿੰਘ, ਪਠਾਨਕੋਟ

ਆਰੀਆ ਮਹਿਲਾ ਕਾਲਜ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਦੀਆਂ ਤਹਿਤ ਕਰਵਾਏ ਗਏ ਖੇਡ ਮੁਕਾਬਲਿਆਂ ਵਿੱਚ 4 ਗੋਲਡ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਪਿੰ੍ਸੀਪਲ ਡਾ. ਗੁਰਮੀਤ ਕੌਰ ਨੇ ਦੱਸਿਆ ਕਿ ਆਰੀਆ ਮਹਿਲਾ ਕਾਲਜ ਤੋਂ ਜੈਵਲਿਨ ਹੈਮਰ ਥਰੋਅ, ਟੱਗ ਆਫ਼ ਵਾਰ ਅਤੇ ਬਾਲੀਵਾਲ ਦੀਆਂ ਟੀਮਾਂ ਭੇਜੀਆਂ ਗਈਆਂ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਜਿਸ ਲਈ ਉਨਾਂ੍ਹ ਸਰੀਰਕ ਸਿੱਖਿਆ ਦੇ ਪੋ੍: ਸ਼ੁਮਨ ਕਸ਼ਯਪ ਨੂੰ ਵਧਾਈ ਦਿੱਤੀ, ਜਿਨਾਂ੍ਹ ਦੀ ਅਣਥੱਕ ਮਿਹਨਤ ਦੇ ਨਤੀਜੇ ਵਜੋਂ ਸਾਡੀਆਂ ਮਹਿਲਾ ਖਿਡਾਰਨਾਂ ਨੇ ਬਲਾਕ ਪੱਧਰ ‘ਤੇ ਜਿੱਤ ਦੀ ਨਿਸ਼ਾਨਦੇਹੀ ਛੱਡੀ ਹੈ। ਪਿੰ੍ਸੀਪਲ ਨੇ ਆਸ ਪ੍ਰਗਟਾਈ ਕਿ ਵਿਦਿਆਰਥਣਾਂ ਨੂੰ ਅਗਲੇ ਪੱਧਰ ‘ਤੇ ਵੀ ਇਸੇ ਤਰਾਂ੍ਹ ਜਿੱਤ ਪ੍ਰਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।