ਆਰ. ਸਿੰਘ, ਪਠਾਨਕੋਟ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਐੱਮਡੀ ਹਰਸ਼ਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਤਰੀ ਜ਼ੋਨ ਦੇ ਡਾਇਰੈਕਟਰ ਅਮਨਦੀਪ ਮਿੱਤਲ ਨੇ ਪਠਾਨਕੋਟ ਵਾਸੀ ਰਾਜਾ ਜੁਲਕਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਦੇਖਦਿਆਂ ਉਸ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਰਾਜਾ ਜੁਲਕਾ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸ਼ਿਕਾਇਤ ਨਿਵਾਰਨ ਵਿਭਾਗ ਦਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਮਨਦੀਪ ਮਿੱਤਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਜਾ ਜੁਲਕਾ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜਿਹਨਾਂ ਨੇ ਅਜਿਹੀ ਇਮਾਨਦਾਰੀ ਅਤੇ ਨਿਰਸਵਾਰਥ ਭਾਵ ਨਾਲ ਸਮਾਜ ਦੀ ਸੇਵਾ ਕੀਤੀ। ਰਾਜਾ ਜੁਲਕਾ ਨੇ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨਾਂ੍ਹ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦੇ ਹਨ।ਉਹਨਾਂ ਕਿਹਾ ਕਿ ਲੋਕਾਂ ਨੂੰ ਜੋ ਵੀ ਸ਼ਿਕਾਇਤਾਂ ਹੋਣਗੀਆਂ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਨਾਂ੍ਹ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਇਸ ਮੌਕੇ ਵਿਜੇ ਸੈਣੀ, ਮਨੀਸ਼ ਸਿੰਗਲਾ, ਜਗਦੀਪ ਠਾਕੁਰ, ਰਾਜੇਸ਼ ਰਾਣੀ, ਚੇਅਰਪਰਸਨ ਮਮਤਾ ਜੁਲਕਾ, ਪੂਰਵੀ ਜੁਲਕਾ, ਰਸ਼ਮੀ ਅਸ਼ਵਨੀ ਮਹਾਜਨ ਆਦਿ ਹਾਜ਼ਰ ਸਨ।