ਗਿਆਨ ਸੈਦਪੁਰੀ, ਸ਼ਾਹਕੋਟ

ਉੱਤਰੀ ਭਾਰਤ ‘ਚ ਹੜ੍ਹ ਪ੍ਰਭਾਵਿਤ ਇਲਾਕੇ ਲਈ ਮੁਆਵਜ਼ੇ ਵਾਸਤੇ ਤੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 16 ਜਥੇਬੰਦੀਆਂ ਵੱਲੋਂ 28 ਅਗਸਤ ਦੇ ਰੇਲ ਧਰਨੇ ਸਬੰਧੀ ਪਿੰਡਾਂ ‘ਚ ਮੀਟਿੰਗਾਂ ਦਾ ਦੌਰ ਜ਼ੋਰਾਂ–ਸ਼ੋਰਾਂ ‘ਤੇ ਚੱਲ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਤੇ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ ‘ਚ ਸ਼ਾਹਕੋਟ ਜ਼ੋਨ ਦੇ ਪਿੰਡਾਂ ਰੇੜਵਾਂ, ਨਵਾਂ ਪਿੰਡ ਅਕਾਲੀਆਂ, ਰਾਮੇ, ਪੱਤੋ ਕਲਾਂ, ਕਿਲੀ, ਬਾਹਮਣੀਆਂ, ਚੱਕ ਬਾਹਮਣੀਆਂ ਵਿਖੇ ਭਰਵੀਆ ਮੀਟਿੰਗਾਂ ਹੋਈਆਂ, ਜਿਸ ‘ਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਆਦਿ ਨੇ ਸਾਂਝੇ ਬਿਆਨ ‘ਚ ਕਿਹਾ ਕਿ ਉੱਤਰੀ ਭਾਰਤ ‘ਚ ਮੀਂਹ ਅਤੇ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ, ਜਿਸ ‘ਚ ਫ਼ਸਲਾਂ ਤੇ ਕਿਸਾਨਾਂ-ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਰਕਾਰ ਬਣਦਾ ਢੁੱਕਵਾਂ ਮੁਆਵਜ਼ਾ ਪਹਿਲ ਦੇ ਆਧਾਰ ‘ਤੇ ਦੇਵੇ। ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ 28 ਸਤੰਬਰ ਨੂੰ ਪੰਜਾਬ ਭਰ ‘ਚ 16 ਜਥੇਬੰਦੀਆਂ ਵੱਲੋ ਵੱਖ-ਵੱਖ ਥਾਵਾਂ ‘ਤੇ ਸਾਂਝੇ ਤੋਰ ‘ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ, ਜਿਸ ‘ਚ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ, ਬੀਬੀਆਂ, ਬੱਚੇ, ਬਜ਼ੁਰਗ ਹਿੱਸਾ ਲੇਣਗੇ। ਇਸ ਮੌਕੇ ਪਰਮਜੀਤ ਕੌਰ, ਨਿੰਦਰ ਕੌਰ, ਗੁਰਬਖਸ਼ ਕੌਰ, ਕਰਮ ਸਿੰਘ, ਜੁਝਾਰ ਸਿੰਘ ਰੇੜਵਾਂ, ਤੇਜਾ ਸਿੰਘ, ਗੁਰਦਿਆਲ ਸਿੰਘ ਰਾਮੇ, ਸੁਖਦੇਵ ਸਿੰਘ, ਹਰਫੂਲ ਸਿੰਘ, ਮੰਗਲ ਸਿੰਘ, ਬਲਜਿੰਦਰ ਸਿੰਘ ਰਾਜੇਵਾਲ, ਸੁਖਜਿੰਦਰ ਸਿੰਘ ਹੇਰਾ, ਸਵਰਨ ਸਿੰਘ ਕਿਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ, ਪਰਮਜੀਤ ਸਿੰਘ, ਜਰਨੈਲ ਸਿੰਘ ਬਾਹਮਣੀਆਂ, ਰਵਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਪੱਤੋ ਕਲਾ, ਜਗਤਾਰ ਸਿੰਘ, ਬਲਰਾਜ ਸਿੰਘ ਚੱਕ ਬਾਹਮਣੀਆਂ ਤੇ ਅਣਗਿਣਤ ਕਿਸਾਨ-ਮਜ਼ਦੂਰ ਤੇ ਬੀਬੀਆਂ ਹਾਜ਼ਰ ਸਨ।