ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਨਾਜਾਇਜ਼ ਕਾਲੋਨੀਆਂ ਤੇ ਉਸਾਰੀਆਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਦੋ ਨਾਜਾਇਜ਼ ਕਾਲੋਨੀਆਂ ਤੇ ਦਕੋਹਾ ਰੋਡ ਪੁਰਾਣੀ ਹੁਸ਼ਿਆਰਪੁਰ ਰੋਡ ਤੇ ਕੋਟਲਾ ਰੋਡ ‘ਤੇ ਹੋਈਆਂ ਨਾਜਾਇਜ਼ ਕਮਰਸ਼ੀਅਲ ਉਸਾਰੀਆਂ ਢਾਹ ਦਿੱਤੀਆਂ। ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਨੇ ਕਮਿਸ਼ਨਰ ਰਿਸ਼ੀਪਾਲ ਸਿੰਘ ਦੇ ਨਿਰਦੇਸ਼ਾਂ ‘ਤੇ ਸ਼ੁੱਕਰਵਾਰ ਨੂੰ ਉਕਤ ਪਹਿਲੀ ਵੱਡੀ ਕਾਰਵਾਈ ਕੀਤੀ ਹੈ। ਨਗਰ ਨਿਗਮ ਦੇ ਬੁਲਾਰੇ ਅਨੁਸਾਰ ਬਿਲਡਿੰਗ ਬ੍ਾਂਚ ਨੇ ਪਰਾਗਪੁਰ ਤੇ ਬੁਲੰਦਪੁਰ ਵਿਖੇ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕਰਦੇ ਹੋਏ ਢਾਹ ਦਿੱਤੀਆਂ, ਜਦਕਿ ਿਢਲਵਾਂ ਰੋਡ ‘ਤੇ ਇਕ, ਪੁਰਾਣੀ ਹੁਸ਼ਿਆਰਪੁਰ ਰੋਡ ‘ਤੇ ਤਿੰਨ ਅਤੇ ਕੋਟਲਾ ਰੋਡ ‘ਤੇ ਛੇ ਨਾਜਾਇਜ਼ ਕਮਰਸ਼ੀਅਲ ਉਸਾਰੀਆਂ ਵੀ ਢਾਹ ਦਿੱਤੀਆਂ। ਉਕਤ ਕਾਰਵਾਈ ਬਿਲਡਿੰਗ ਬ੍ਾਂਚ ਦੇ ਅਧਿਕਾਰੀਆਂ ਦੋਵੇਂ ਐੱਮਟੀਪੀ ਬਲਵਿੰਦਰ ਸਿੰਘ ਤੇ ਵਿਜੇ ਕੁਮਾਰ ਨੇ ਮੌਕੇ ‘ਤੇ ਡਿੱਚ ਲੈ ਜਾ ਕੇ ਪੁਲਿਸ ਦੇ ਸਹਿਯੋਗ ਨਾਲ ਉਕਤ ਥਾਵਾਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਬਿਲਡਿੰਗ ਬ੍ਾਂਚ ਦਾ ਸਾਰਾ ਸਟਾਫ ਮੌਜੂਦ ਰਿਹਾ। ਇਸ ਤੋਂ ਪਹਿਲਾਂ ਬਿਲਡਿੰਗ ਬ੍ਾਂਚ ਦੇ ਅਧਿਕਾਰੀਆਂ ਨੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ ਪਰ ਕਿਸੇ ਨੇ ਵੀ ਨੋਟਿਸਾਂ ਦਾ ਜਵਾਬ ਤੱਕ ਨਹੀਂ ਦਿੱਤਾ, ਜਿਸ ਮਗਰੋਂ ਬਾਅਦ ਦੁਪਹਿਰ ਡਿੱਚ ਮਸ਼ੀਨਾਂ ਨਾਲ ਕਾਰਵਾਈ ਕਰ ਦਿੱਤੀ ਗਈ।

ਚਾਰ ਦੁਕਾਨਾਂ ਕੀਤੀਆ ਸੀਲ

ਨਿਗਮ ਦੇ ਬਿਲਡਿੰਗ ਸਟਾਫ ਨੇ ਦਕੋਹਾ ਰੋਡ ‘ਤੇ ਬਣੀਆਂ ਨਾਜਾਇਜ਼ ਚਾਰ ਦੁਕਾਨਾਂ ਨੂੰ ਵੀ ਸੀਲ ਕਰ ਦਿੱਤਾ। ਉਕਤ ਦੁਕਾਨਾਂ ਬਾਰੇ ਦੱਸਿਆ ਗਿਆ ਹੈ ਕਿ ਇਨ੍ਹਾਂ ਦੁਕਾਨਾਂ ਦੀ ਨਾਜਾਇਜ਼ ਉਸਾਰੀ ਕੀਤੀ ਗਈ ਸੀ ਤੇ ਦੁਕਾਨਾਂ ਦਾ ਕੰਮ ਕਰਨ ਵਾਲੇ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ। ਮਾਲਕ ਦਸਤਾਵੇਜ਼ਾਂ ਸਮੇਤ ਨਗਰ ਨਿਗਮ ਨਹੀਂ ਪੁੱਜਾ, ਜਿਸ ਕਾਰਨ ਉਕਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਉਕਤ ਦੁਕਾਨਾਂ ਬਣਾਉਣ ਤੋਂ ਪਹਿਲਾਂ ਮਾਲਕ ਨੇ ਕੋਈ ਨਕਸ਼ਾ ਆਦਿ ਪਾਸ ਨਹੀਂ ਕਰਾਇਆ ਸੀ।

ਲੋਕ ਨਕਸ਼ਾ ਪਾਸ ਕਰਾ ਕੇ ਹੀ ਉਸਾਰੀ ਕਰਨ

ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਜਾਂ ਘਰੇਲੂ ਉਸਾਰੀਆਂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਉਨ੍ਹਾਂ ਦੇ ਨਕਸ਼ੇ ਆਦਿ ਪਾਸ ਕਰਾਉਣੇ ਚਾਹੀਦੇ ਹਨ ਤਾਂ ਜੋ ਉਸਾਰੀ ਕਰਨ ਵਾਲਿਆਂ ਨੂੰ ਬਿਲਡਿੰਗ ਬ੍ਾਂਚ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਉਸਾਰੀ ਕਰਨ ਵਾਲੇ ਨੂੰ ਨਿਗਮ ਦੀ ਕਾਰਵਾਈ ਦਾ ਖੌਫ ਨਹੀਂ ਰਹੇਗਾ, ਉਥੇ ਨਕਸ਼ਾ ਪਾਸ ਹੋਣ ਦੇ ਬਾਅਦ ਕਿਸੇ ਤਰ੍ਹਾਂ ਦੀ ਉਸਾਰੀ ਬੇਧੜਕ ਹੋ ਕੇ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਾਰੀ ਕਰਨ ਤੋਂ ਪਹਿਲਾਂ ਬਿਲਡਿੰਗ ਬ੍ਾਂਚ ‘ਚ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਖੌਫ਼ ਤੱਕ ਨਾ ਰਹੇ।