ਰਾਜ ਕੁਮਾਰ ਨੰਗਲ, ਫਿਲੌਰ : ਡੀਆਰਵੀ ਡੀਏਵੀ ਸ਼ਤਾਬਦੀ ਕਾਲਜ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਸਮਾਗਮ ਦਾ ਆਰੰਭ ਹਿੰਦੀ ਦੇ ਪੋ੍. ਸ਼ਬਨਮ ਦੁਆਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਹਿੰਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਜੇ ਸਾਨੂੰ ਆਪਣੀ ਭਾਸ਼ਾ ਦਾ ਗਿਆਨ ਨਹੀਂ ਹੈ ਤਾਂ ਸਮਾਜ ‘ਚ ਆਦਰ ਨਹੀਂ ਪਾ ਸਕਦੇ। ਇਸ ਮੌਕੇ ਕਵਿਤਾ ਉਚਾਰਣ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਪਿੰ੍ਸੀਪਲ ਐੱਸਕੇ ਮਿੱਢਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਬੋਲਦੇ ਸਮੇਂ ਚੰਗੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ। ਭਾਸ਼ਾ ਦੇ ਵਿਕਾਸ ਲਈ ਸਾਨੂੰ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਹੀ ਅਸੀਂ ਭਾਸ਼ਾ ਨੂੰ ਲੋਪ ਹੋਣ ਤੋਂ ਬਚਾ ਸਕਦੇ ਹਾਂ। ਮੰਚ ਦਾ ਸੰਚਾਲਨ ਪੋ੍ਫੈਸਰ ਗੁਰਪ੍ਰਰੀਤ ਕੌਰ ਨੇ ਕੀਤਾ। ਇਸ ਮੌਕੇ ਪੋ੍. ਰਿਸ਼ੂ, ਪੋ੍.ਪਰਮਜੀਤ ਕੌਰ, ਪੋ੍. ਪੂਰਨਿਮਾ ਤੇ ਪੋ੍. ਰਾਵੀਨਾ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।