ਕ੍ਰਾਈਮ ਰਿਪੋਰਟਰ, ਜਲੰਧਰ : ਪੀਓ ਸਟਾਫ ਦੀ ਪੁਲਿਸ ਨੇ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਓ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਰਫ ਮੰਗਾ ਵਾਸੀ ਪਿੰਡ ਰੇਰੂ ਜਿਸ ਖਿਲਾਫ ਥਾਣਾ 8 ‘ਚ ਮਾਮਲਾ ਦਰਜ ਹੋਇਆ ਸੀ। ਜ਼ਮਾਨਤ ਤੋਂ ਬਾਅਦ ਜਦੋਂ ਉਹ ਦੁਬਾਰਾ ਅਦਾਲਤ ‘ਚ ਪੇਸ਼ ਨਹੀਂ ਹੋਇਆ ਤਾਂ ਅਦਾਲਤ ਵੱਲੋਂ ਉਸ ਨੂੰ 29-5-2023 ਨੂੰ ਭਗੌੜਾ ਐਲਾਨ ਦਿੱਤਾ ਸੀ। ਉਸ ਵੇਲੇ ਤੋਂ ਹੀ ਪੁਲਿਸ ਉਸ ਦੀ ਭਾਲ ‘ਚ ਸੀ। ਸ਼ੁੱਕਰਵਾਰ ਨੂੰ ਪੀਓ ਸਟਾਫ ਦੀ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕਰ ਲਿਆ। ਫੜੇ ਗਏ ਭਗੌੜੇ ਖਿਲਾਫ ਇਸ ਤੋਂ ਇਲਾਵਾ ਵੀ ਪਹਿਲੀ ਅਪ੍ਰਰੈਲ 2017 ‘ਚ ਨਸ਼ਾ ਤਸਕਰੀ ਦਾ ਮਾਮਲਾ ਥਾਣਾ 8 ‘ਚ ਦਰਜ ਹੋਇਆ ਸੀ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਭਗੌੜੇ ਨੂੰ ਸਬੰਧਤ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



