ਬਲਜਿੰਦਰ ਸਿੰਘ ਰੰਧਾਵਾ, ਚੌਂਕ ਮਹਿਤਾ: ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਾ ਪਾਵਨ ਦਿਵਸ ਇਲਾਕੇ ਦੀ ਨਾਮਵਰ ਸੰਸਥਾ ਦਸ਼ਮੇਸ਼ ਵਿੱਦਿਅਕ ਸੰਸਥਾਵਾਂ, ਮਹਿਤਾ ਚੌਂਕ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਨਾਲ ਲੜ ਲੱਗਣ ਅਤੇ ਨਿਤਨੇਮ ਕਰਨ ਲਈ ਪੇ੍ਰਿਆ ਗਿਆ। ਜਿਸ ਵਿਚ ਉਹਨਾਂ ਨੇ ਸ਼ਬਦ ਗਾਇਨ, ਕਵਿਤਾ ਅਤੇ ਹੋਰ ਗੁਰ-ਸ਼ਬਦ ਵਿਚਾਰਾਂ ਦਾ ਆਦਾਨ- ਪ੍ਰਦਾਨ ਕੀਤਾ। ਸਕੂਲ ਵਿਚ ਚੱਲ ਰਹੇ ਤਿੰਨਾਂ ਹਾਊਸਾਂ ਸਤਲੁਜ, ਬਿਆਸ ਅਤੇ ਰਾਵੀ ਵਿਚ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਰਾਹੀਂ ਸਭ ਨੂੰ ਇਲਾਹੀ ਬਾਣੀ ਨਾਲ ਜੋੜਿਆ। ਇਹ ਮੁਕਾਬਲਾ ਸੀਨੀਅਰ ਅਤੇ ਜੂਨੀਅਰ ਵਿੰਗ ਵਿਚਾਲੇ ਕਰਵਾਇਆ ਗਿਆ। ਜਿਸ ਵਿਚ ਸੀਨੀਅਰ ਵਿੰਗ ਵਿਚੋਂ ਪਹਿਲਾ ਸਥਾਨ ਪਲਕਪ੍ਰਰੀਤ ਕੌਰ(ਰਾਵੀ ਹਾਊਸ), ਸੁਪ੍ਰਰੀਤ ਕੌਰ(ਬਿਆਸ ਹਾਊਸ) ਨੇ ਦੂਜਾ ਸਥਾਨ ਅਤੇ ਮਨਜੋਤ ਕੌਰ(ਸਤਲੁਜ ਹਾਊਸ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਜੂਨੀਅਰ ਵਿੱਚੋਂ ਏਕਮਦੀਪ ਕੌਰ(ਰਾਵੀ ਹਾਊਸ), ਗੁਰਸਿਮਰਨਪ੍ਰਰੀਤ ਕੌਰ(ਬਿਆਸ ਹਾਊਸ) ਅਤੇ ਹਰਮਨਦੀਪ ਕੌਰ(ਸਤਲੁਜ ਹਾਊਸ) ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰਕਾਰ ਓਵਰ ਆਲ ਰਾਵੀ ਹਾਊਸ ਪਹਿਲੇ ਸਥਾਨ ਉੱਤੇ ਰਿਹਾ। ਬਿਆਸ ਹਾਊਸ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ ਅਤੇ ਸਤਲੁਜ ਹਾਊਸ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਮੁਕਾਬਲੇ ਵਿੱਚ ਹਿੱਸਾ ਲਏ ਿਵਿਦਆਰਥੀਆਂ ਦੀ ਸਰਾਹਨਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ ਕਿ ਹਮੇਸ਼ਾ ਉਸ ਪਰਮਾਤਮਾ ਦੇ ਦਰਸਾਏ ਰਾਹ ਉੱਪਰ ਚੱਲਣਾ ਚਾਹੀਦਾ ਹੈ। ਬਾਣੀ ਦਾ ਆਸਰਾ ਲੈ ਕੇ ਆਪਣਾ ਜੀਵਨ ਬਤੀਤ ਕਰਨ ਦੀ ਪੇ੍ਰਨਾ ਦਿੱਤੀ। ਸਕੂਲ ਦੇ ਧਾਰਮਿਕ ਅਧਿਆਪਕ ਕੁਲਵਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਬਾਣੀ ਨਾਲ ਜੁੜਨ ਅਤੇ ਚੰਗੇ ਕਰਮ ਦਾ ਉਪਦੇਸ਼ ਦਿੱਤਾ। ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਗੁਰਦੀਪ ਸਿੰਘ ਰੰਧਾਵਾ, ਪਿੰ੍ਸੀਪਲ ਗੁਰਬੀਰ ਕੌਰ ਅਤੇ ਵਾਇਸ ਪਿੰ੍ਸੀਪਲ ਬਲਜੀਤ ਕੌਰ ਵੀ ਸ਼ਾਮਿਲ ਸਨ।