ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ

ਕੁਝ ਕਾਰਜ ਅਜਿਹੇ ਹੁੰਦੇ ਹਨ ਜਿਨਾਂ੍ਹ ਨੂੰ ਹੋਣ ਲਈ ਵਕਤ ਲੱਗਦਾ ਹੈ ਪਰ ਭਵਿੱਖ ਵਿੱਚ ਲੋਕਾਂ ਲਈ ਲਾਭਕਾਰੀ ਹੁੰਦੇ ਹਨ ਅਤੇ ਅਜਿਹੇ ਕੰਮ ਕੋਈ ਸੱਚੀ ਸੁੱਚੀ ਨੀਅਤ ਵਾਲਾ ਲੀਡਰ ਹੀ ਕਰਵਾਉਂਦਾ ਹੈ। ਪਿੰਡ ਤੂਰਬੰਜਾਰਾ ਦੇ ਨੌਜਵਾਨ ਤਰਸੇਮ ਸਿੰਘ ਸਿੱਧੂ ਨੇ ਦੱਸਿਆਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਦੂਰਅੰਦੇਸ਼ੀ ਸੋਚ ਸਕਦਾ ਜਿੱਥੇ ਉਨਾਂ੍ਹ ਪਿੰਡ ਤੂਰਬੰਜਾਰਾ ਦੇ ਹਰਦਮ ਪੱਤੀ ਵਾਲੇ ਛੱਪੜ ਦਾ ਸੀਚੇਵਾਲ ਮਾਡਲ ਅਧੀਨ ਕਾਰਜ ਜਾਰੀ ਹੈ। ਸਕੂਲ ਦੀ ਚਾਰਦੀਵਾਰੀ ਨਿਰਮਾਣ ਅਧੀਨ ਹੈ ਤੇ ਲੱਗਭੱਗ ਜੇ ਜਿਆਦਾ ਨਹੀਂ ਤਾਂ 70 ਲੱਖ ਦੇ ਵੱਖ ਵੱਖ ਪੋ੍ਜੈਕਟ ਸ਼ੁਰੂ ਹੋਏ ਹੋਏ ਹਨ ਤੇ ਨਾਲ ਦੀ ਨਾਲ ਉਨਾਂ੍ਹ ਦੇ ਪਿੰਡ ਤੂਰਬੰਜਾਰਾ ਦੇ ਨਹਿਰੀ ਪਾਣੀ ਦੀ ਮੋਘਾ ਨੰਬਰ 14657 ਦੀ ਪਾਈਪ ਲਾਈਨ ਲਈ ਲਗਭਗ 71 ਲੱਖ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਸੁਚੱਜੇ ਕਾਰਜ ਲਈ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਅਤੇ ਉਨਾਂ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਦਾ ਤਹਿਦਿਲੋਂ ਧੰਨਵਾਦ ਅਤੇ ਲੱਖ ਲੱਖ ਸ਼ੁਕਰਾਨਾ ਕੀਤਾ ਜਾਂਦਾ। ਨਹਿਰੀ ਮਹਿਕਮੇ ਦੀ ਸਬੰਧਿਤ ਸਮੁੱਚੀ ਅਫ਼ਸਰਸ਼ਾਹੀ ਦਾ ਧੰਨਵਾਦ। ਇਹ ਕੰਮ ਨੇਪਰੇ ਚੜ੍ਹਨ ਨਾਲ ਕਾਫ਼ੀ ਖੇਤਾਂ ਨੂੰ ਲੱਗਭਗ 40 ਸਾਲ ਬਾਅਦ ਨਹਿਰੀ ਪਾਣੀ ਨਸੀਬ ਹੋਵੇਗਾ। ਇਸ ਕੰਮ ਨੂੰ ਸ਼ੁਰੂ ਕਰਨ ਵਾਲੇ ਪਾਰਟੀ ਦੇ ਸਰਗਰਮ ਮੈਂਬਰ ਗੁਰਸੇਵਕ ਸਿੰਘ ਸਿੱਧੂ, ਮੇਜਰ ਸਿੰਘ ਰੰਧਾਵਾ ਦਾ ਸਾਥ ਸਾਬਕਾ ਸਰਪੰਚ ਨਰਪਿੰਦਰ ਸਿੰਘ ਬਬਲੀ, ਅਜਿੰਦਰਪਾਲ ਸਿੰਘ, ਸੁਖਵਿੰਦਰ ਧਾਲੀਵਾਲ, ਬਲਵਿੰਦਰ ਸਿੰਘ ਿਝੰਜਰ ਆਦਿ ਨੇ ਦਿੱਤਾ ਹੈ ਅਤੇ ਇਹ ਕੰਮ ਨੂੰ ਪੂਰ ਚਾੜਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸਾਰਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਨੂੰ ਬਚਾਉਣ ਦਾ ਸੋਚ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਦਾ ਧੰਨਵਾਦ ਕੀਤਾ।