ਵਿੱਕੀ ਵਰਮਾ, ਅਹਿਮਦਗੜ੍ਹ : ਜ਼ਿਲ੍ਹਾ ਪੁਲਿਸ ਮੁਖੀ ਗੁਰਸਰਨਦੀਪ ਸਿੰਘ ਗਰੇਵਾਲ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਹਿਮਦਗੜ੍ਹ ਵਿਖੇ ਮਸ਼ਹੂਰ ਅ੍ਨੋਲਡ ਹੈਲਥ ਕਲੱਬ ਵੱਲੋਂ ਨਸ਼ਿਆਂ ਪ੍ਰਤੀ ਜਾਗਰੂਕ ਕੈਂਪ ਲਾਇਆ ਗਿਆ। ਇਸ ਕੈਂਪ ‘ਚ ਵਿਸ਼ੇਸ਼ ਤੌਰ ‘ਤੇ ਡੀਐੱਸਪੀ ਸਾਹਿਬ ਰਣਜੀਤ ਸਿੰਘ ਬੈਂਸ ਤੇ ਐੱਸਐੱਚਓ ਸਿਟੀ ਅਹਿਮਦਗੜ੍ਹ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀਐੱਸਪੀ ਰਣਜੀਤ ਸਿੰਘ ਨੇ ਕਿਹਾ ਕਿ ਨਸ਼ਾ ਇਕ ਅਜਿਹੀ ਬਿਮਾਰੀ ਹੈ ਜੋ ਕਿ ਦਿਨੋ ਦਿੱਨ ਵੱਧ ਰਹੀ ਹੈ। ਇਸ ‘ਤੇ ਕਾਬੂ ਪਾਉਣ ਲਈ ਸਾਨੂੰ ਇਲਾਕਾ ਨਿਵਾਸੀਆਂ ਦਾ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਲੱਗੇ ਕਿ ਕੋਈ ਵਿਅਕਤੀ ਨਸ਼ਾ ਸਪਲਾਈ ਕਰ ਰਿਹਾ ਜਾ ਕੋਈ ਗਲਤ ਕੰਮ ਕਰ ਰਿਹਾ ਹੈ, ਤਾਂ ਫੋਰਨ ਸੂਚਨਾ 91155-1850 ਹੈਲਪਲਾਈਨ ਤੇ ਦਿਉ ਸਾਡੀ ਟੀਮ ਤਰੁੰਤ ਕਾਰਵਾਈ ਕਰੇਗੀ। ਇਸ ਦੌਰਾਨ ਐੱਸਐੱਚਓ ਸੁਖਵਿੰਦਰ ਸਿੰਘ ਵੀ ਪੰਜਾਬ ਨੂੰ ਨਸ਼ਾ ਮੁਕਤ ਬੜੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਹਰ ਰੋਜ਼ ਸਾਨੂੰ ਆਪਣੀ ਸਿਹਤ ਦੀ ਤੰਦਰੂਸਤੀ ਲਈ ਯੋਗਾ, ਸਵੇਰ ਦੀ ਸੈਰ ਜਾਂ ਜਿਮ ਵੀ ਜਾਣਾ ਚਾਹੀਦਾ ਹੈ। ਇਸ ਮੋਕੇ ਮਹੇਸ਼ ਸ਼ਰਮਾ, ਜਰਨੈਲ ਸਿੰਘ, ਅ੍ਨੋਲਡ ਹੈਲਥ ਕੱਲਬ ਦੇ ਐਮ ਡੀ ਰਜਿੰਦਰ ਕੁਮਾਰ, ਚੰਦਨ ਦੱਤ, ਸ਼ੰਕਰ ਦੱਤ ਸ਼ਾਮਲ ਹਨ।