-ਸਮਾਰਕ ‘ਤੇ ਰਾਸ਼ਟਰੀ ਝੰਡਾ ਲਹਿਰਾ ਕੇ ਦਿੱਤੀ ਸ਼ਰਧਾਂਜਲੀ

ਜਸਪਾਲ ਸਿੰਘ ਜੱਸੀ, ਤਰਨਤਾਰਨ : ਵਿਸ਼ਵ ਦੀਆਂ ਅੱਠ ਬੇਮਿਸਾਲ ਲੜਾਈਆਂ ‘ਚ ਸ਼ਾਮਲ ਸਾਰਾਗੜ੍ਹੀ ਦੀ ਲੜਾਈ ਜੋ 12 ਸਤੰਬਰ 1897 ਨੂੰ ਅਫਗਾਨਿਸਤਾਨ ਦੀ ਸਰਹੱਦ ਕੋਲ ਖੈਬਰ ਪਖ਼ਤੂਨਵਾ ਦੇ ਜ਼ਿਲ੍ਹਾ ਕੋਹਾਟ ‘ਚ ਸਮਾਨਾ ਦੀ ਘਾਟੀ ਵਿਚ ਸਥਿਤ ਸਾਰਾਗੜ੍ਹੀ ਵਿਖੇ ਲੜੀ ਗਈ ਸੀ। ਇਸ ਲੜਾਈ ਦੌਰਾਨ 21 ਸਿੱਖ ਯੋਧਿਆਂ ‘ਚ ਸ਼ਾਮਲ ਪਿੰਡ ਧੁੰਨ ਦੇ ਵਾਸੀ ਲਾਲ ਸਿੰਘ ਦੀ ਬਰਸੀ ਸ਼ੁੱਕਰਵਾਰ ਨੂੰ ਉਨਾਂ੍ਹ ਦੇ ਪਿੰਡ ਧੁੰਨ ‘ਚ ਬਣੇ ਸਮਾਰਕ ‘ਤੇ ਮਨਾਈ ਗਈ।

ਇਸ ਵਾਰ ਪੰਜਾਬ ਅੰਦਰ ਬਣੀ ਹੜ੍ਹ ਦੀ ਸਥਿਤੀ ਕਰਕੇ ਬੇਸ਼ੱਕ ਇਹ ਸਮਾਗਮ ਸਾਦੇ ਢੰਗ ਨਾਲ ਕਰਵਾਇਆ ਗਿਆ ਅਤੇ ਕਿਸੇ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਸੱਦਾ ਨਹੀਂ ਦਿੱਤਾ ਗਿਆ ਪਰ ਪਿੰਡ ਵਾਸੀਆਂ ‘ਚ ਪੂਰਾ ਉਤਸ਼ਾਹ ਸੀ। ਪਿੰਡ ਵਾਸੀਆਂ ਨੇ ਪਿੰਡ ਦੇ ਇਸ ‘ਲਾਲ’ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਇਥੇ ਉਨਾਂ੍ਹ ਦੀ ਯਾਦਗਾਰ ਬਣਾ ਕੇ ਮਿਸਾਲ ਕਾਇਮ ਕੀਤੀ ਹੋਈ ਹੈ। ਉਨਾਂ੍ਹ ਦੀ ਯਾਦਗਾਰ ‘ਤੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ, ਜਿਥੇ ਸ਼ਹੀਦ ਨੂੰ ਸਿਜਦਾ ਕਰਨ ਦੇ ਲਈ ਬਿ੍ਟਸ਼ ਫੌਜ ਦੀ ਟੁਕੜੀ ਵੀ ਕਈ ਵਾਰ ਪੁੱਜਦੀ ਰਹੀ ਹੈ ਪਰ ਇਸ ਵਾਰ ਇਥੇ ਇਹ ਸਮਾਗਮ ਸਾਦੇ ਢੰਗ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਪਿੰਡ ਦੇ ਹੀ ਉੱਘੇ ਸਮਾਜ ਸੇਵੀ ਅਤੇ ਸਿਆਸੀ ਆਗੂ ਸੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਇਸ ਵਾਰ ਸ਼ਹੀਦੀ ਸਮਾਗਮ ਕਰਵਾਉਂਦਿਆਂ ਸ਼ਹੀਦ ਲਾਲ ਸਿੰਘ ਦੀ ਯਾਦਗਾਰ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਗੁਰਬਾਣੀ ਕੀਰਤਨ ਹੋਇਆ।

ਸ਼ਹੀਦ ਦੇ ਸਮਾਰਕ ‘ਤੇ ਰਾਸ਼ਟਰੀ ਝੰਡਾ ਲਹਿਰਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਸਾਰਾਗੜ੍ਹੀ ਯਾਦਗਾਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਧੁੰਨ, ਮੈਂਬਰ ਗੁਰਜੀਤ ਸਿੰਘ, ਸੂਬੇਦਾਰ ਲਖਵੀਰ ਸਿੰਘ, ਨਿਰਵੈਲ ਸਿੰਘ, ਬਲਵੰਤ ਸਿੰਘ,ਪਲਵਿੰਦਰ ਸਿੰਘ, ਸ਼ਹੀਦ ਲਾਲ ਸਿੰਘ ਦੇ ਪਰਿਵਾਰਕ ਮੈਂਬਰ ਚਰਨਜੀਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ, ਬਿ੍ਗੇਡੀਅਰ ਇੰਦਰ ਮੋਹਨ ਸਿੰਘ, ਗੁਰਬਚਨ ਸਿੰਘ ਕਰਮੂਵਾਲਾ, ਕੈਪਟਨ ਮੰਨਾ ਸਿੰਘ, ਸੂਬੇਦਾਰ ਰਸ਼ਪਾਲ ਸਿੰਘ, ਹਰਪ੍ਰਰੀਤ ਸਿੰਘ ਬਟਾਲਾ ਆਦਿ ਸਮੇਤ ਪਿੰਡ ਦੀ ਹੋਰ ਸੰਗਤ ਮੌਜੂਦ ਸੀ।