ਪੱਤਰ ਪ੍ਰਰੇਰਕ, ਗਿੱਦੜਬਾਹਾ : ਗਿੱਦੜਬਾਹਾ ਦੇ ਕਾਮਰੇਡ ਚਿੰਰਜੀ ਲਾਲ ਧੀਰ ਮਿਊਂਸੀਪਲ ਪਾਰਕ ਦੇ ਨਜ਼ਦੀਕ ਰਜਬਾਹਾ ਰੋਡ ‘ਤੇ ਅੱਜ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਮਿੱਟੀ ਵਾਲੇ ਟਰੈਕਟਰ ਟਰਾਲੇ ਹੇਠ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ ਜਿਲ੍ਹੇ ਦੇ ਪਿੰਡ ਸਰਦਾਰਗੜ੍ਹ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਉਰਫ ਹੈਪੀ (25 ਸਾਲ) ਪੁੱਤਰ ਰਘੁਬੀਰ ਸਿੰਘ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ29 ਕਿਊ./6556 ਰਾਹੀਂ ਉਕਤ ਪਾਰਕ ਦੀ ਤਰਫੋਂ ਗਊਸ਼ਾਲਾ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਗਊਸ਼ਾਲਾ ਦੀ ਤਰਫੋਂ ਆਉਂਦੇ ਇਕ ਮੋਟਰਸਾਈਕਲ ਨਾਲ ਪ੍ਰਦੀਪ ਸਿੰਘ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਕਾਰਨ ਪ੍ਰਦੀਪ ਸਿੰਘ ਗਊਸ਼ਾਲਾ ਦੀ ਤਰਫੋਂ ਆਉਂਦੇ ਮਿੱਟੀ ਦੇ ਭਰੇ ਟਰੈਕਟਰ ਟਰਾਲੇ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਧਰ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਮਿ੍ਤਕ ਪ੍ਰਦੀਪ ਸਿੰਘ ਦੀ ਲਾਸ਼ ਨੂੰ ਰਾਹਤ ਫਾਊਂਡੇਸ਼ਨ ਦੇ ਕਾਲਾ ਚੌਧਰੀ ਦੀ ਮਦਦ ਨਾਲ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।