ਅਮਿਤ ਕੱਕੜ, ਅਮੀਰ ਖਾਸ

ਪੇਂਡੂ ਮਜ਼ਦੂਰ ਯੂਨੀਅਨ ਨੇ ਐਸਡੀਐਮ ਦਫ਼ਤਰ ਜਲਾਲਾਬਾਦ ਅੱਗੇ ਆਪਣੀਆਂ ਮੰਗਾਂ ਸਬੰਧੀ ਧਰਨਾ ਲਾਇਆ। ਇਸ ਮੌਕੇ ਗੱਲਬਾਤ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੈਦੋਕੇ, ਲਾਭ ਸਿੰਘ ਅਤੇ ਮਨਜੀਤ ਕੌਰ ਨੇ ਦੱਸਿਆ ਮਜਦੂਰਾਂ ਦੀਆਂ ਭਖਦੀਆਂ ਮਸਲੇ ਰੁਜ਼ਗਾਰ,ਦਿਹਾੜੀ ਦਾ ਵਾਧਾ ਜ਼ਮੀਨੀ ਸੁਧਾਰ ਕਨੂੰਨ ਲਾਗੂ ਕਰਾਉਣ ਆਦਿ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਐਸ ਡੀ ਐਮ ਜਲਾਲਾਬਾਦ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਦੇ ਨਾਲ ਹੀ ਸਥਾਨਕ ਪੱਧਰ ਦੇ ਮਸਲੇ ਜਿਵੇਂ ਪਿੰਡ ਪੱਕਾ ਕਾਲੇ ਵਾਲਾ ਵਿਖੇ ਬੰਦ ਪਿਆ ਮਨਰੇਗਾ ਦਾ ਕੰਮ ਚਾਲੂ ਕਰਾਉਣ ਦੀ ਮੰਗ ਵੀ ਰੱਖੀ ਗਈ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਲਖਵੰਤ ਕਿਰਤੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਲੈਂਡ ਸੀਿਲੰਗ ਐਕਟ 1975 ਕਾਨੂੰਨ ਬਣਿਆ ਹੋਇਆ ਹੈ ਤੇ ਬੇਜ਼ਮੀਨੇ ਲੋਕਾਂ ਨੂੰ ਸਰਕਾਰ ਵੱਲੋਂ ਰੁਜ਼ਗਾਰ ਦੇਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਂਤ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਗੁਰਪ੍ਰਰੀਤ ਸਿੰਘ ਘੂਰੀ, ਨੌਜਵਾਨ ਭਾਰਤ ਸਭਾ ਦੇ ਆਗੂ ਖੁਸ਼ਪ੍ਰਰੀਤ ਸਿੰਘ ਸੁਹੇਲੇ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਚੈਨ ਸਿੰਘ ਨੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸੰਬੋਧਨ ਕੀਤਾ। ਇਸ ਮੌਕੇ ਲਖਵਿੰਦਰ ਕੌਰ, ਨਾਮਦੀਪ ਕੌਰ, ਸੁਖਦੀਪ ਕੌਰ, ਰਸਪ੍ਰਰੀਤ ਕੌਰ, ਜੱਗਾ ਸਿੰਘ, ਸੁਖਪਾਲ ਸਿੰਘ, ਡਾ. ਜਗਸੀਰ ਸਿੰਘ ਆਦਿ ਆਗੂ ਹਾਜ਼ਰ ਸਨ।