Ad-Time-For-Vacation.png

ਅਮਰੀਕਨ ਮੁਟਿਆਰ ਅਣਜਾਣਪੁਣੇ ‘ਚ ਦਾਦੇ ਨਾਲ ਹੀ ਕਰਵਾ ਬੈਠੀ ਵਿਆਹ

ਵਾਸ਼ਿੰਗਟਨ: ਅਮਰੀਕਾ ਵਿਚ ਇਕ 24 ਸਾਲਾ ਮੁਟਿਆਰ ਨੂੰ ਉਦੋਂ ਜ਼ੋਰਦਾਰ ਝਟਕਾ ਲੱÎਗਿਆ ਜਦ ਉਸ ਨੂੰ ਪਤਾ ਲੱਗਾ ਕਿ ਉਸ ਦਾ 68 ਸਾਲਾ ਪਤੀ ਉਸ ਦਾ ਦਾਦਾ ਹੈ। ਇਸ ਜੋੜੇ ਨੇ 3 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਉਕਤ ਔਰਤ ਨੂੰ ਸੱਚਾਈ ਦਾ ਉਦੋਂ ਪਤਾ ਲੱਗਾ ਜਦ ਉਸ ਨੇ ਫਲੋਰਿਡਾ ਵਿਚ ਮਿਆਮੀ ਦੀ ਗੋਲਡਨ ਬੀਚ ਵਿਚ ਅਪਣੇ ਘਰ ਅਪਣੇ ਪਤੀ ਨਾਲ ਸਬੰਧਤ ਐਲਬਮ ਦੇਖ ਰਹੀ ਸੀ। ਫਲੋਰਿਡਾ ਸਨ ਪੋਸਟ ਨੇ ਖ਼ਬਰ ਦਿੱਤੀ ਹੈ ਕਿ ਐਲਬਮ ਵਿਚ ਵਿਅਕਤੀ ਦੇ ਪਹਿਲੇ ਵਿਆਹ ਤੇ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਬੱਚਿਆਂ ਵਿਚੋਂ ਇਕ ਉਕਤ ਔਰਤ ਦਾ ਪਿਤਾ ਨਿਕਲਿਆ। ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਬੱÎਚਿਆਂ ਨੂੰ ਨਾਲ ਲੈ ਕੇ ਕਿਸੇ ਅਣਦੱਸੀ ਥਾਂ ਚਲੀ ਗਈ ਸੀ। ਉਸ ਨੇ ਕਿਹਾ ਕਿ ਮੈਂ ਉਸ ਨੂੰ ਲੱਭਣ ਵਿਚ ਕਾਮਯਾਬ ਨਹੀਂ ਹੋ ਸਕਿਆ।

ਉਸ ਨੇ ਅਪਣੀ ਪਤਨੀ ਤੇ ਬੱਚਿਆਂ ਨੂੰ ਲੱਭਣ ਵਿਚ ਕਈ ਨਿੱਜੀ ਜਾਂਚਕਾਰਾਂ ਦੀ ਮਦਦ ਵੀ ਲਈ ਪਰ ਕੋਈ ਥਹੁ ਪਤਾ ਨਾ ਲਗਾ ਸਕੇ। ਇਸ ਮਗਰੋਂ ਉਕਤ ਵਿਅਕਤੀ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਹ ਵੀ ਟਿਕ ਨਾ ਸਕਿਆ ਤੇ ਉਸ ਦੀ ਪਤਨੀ ਨੇ ਲੱਖਾਂ ਡਾਲਰ ਲੈ ਕੇ ਤਲਾਕ ਲੈ ਲਿਆ ਤੇ ਬੱÎਚਿਆਂ ਨੂੰ ਨਾਲ ਲੈ ਗਈ। ਇਸ ਦਾ ਉਸ ਦੀ ਵਿੱਤੀ ਹਾਲਤ ‘ਤੇ ਕਾਫੀ ਮਾੜਾ ਅਸਰ ਪਿਆ ਪਰ ਦੋ ਸਾਲ ਮਗਰੋਂ ਇਸ ਵਿਅਕਤੀ ਦੀ ਲਾਟਰੀ ਨਿਕਲ ਗਈ ਤੇ ਉਸ ਨੇ ਲੱਖਾਂ ਡਾਲਰ ਜਿੱਤ ਲਏ। ਸੰਨ 2015 ਵਿਚ ਉਸ ਨੇ ਨਵੀਂ ਜੀਵਨ ਸਾਥਣ ਲੱਭਣ ਦਾ ਫ਼ੈਸਲਾ ਕੀਤਾ ਤੇ ਲੋਕਲ ਡੇਟਿੰਗ ਏਜੰਸੀ ਵਿਚ ਸਾਈਨ ਅਪ ਕੀਤਾ। ਉਥੇ ਉਸ ਨੂੰ ਕਈ ਦਿਲਕਸ਼ ਕੁੜੀਆਂ ਦੇ ਪ੍ਰੋਫਾਈਲ ਦਿਖਾਈ ਦਿੱਤੇ। ਇਨ੍ਹਾਂ ਵਿਚੋਂ ਇਕ ਕੁੜੀ ਨੂੰ ਉਹ ਰੈਸਟੋਰੈਂਟ ਵਿਚ ਮਿਲਿਆ ਤੇ ਉਸ ਨਾਲ ਉਸ ਦੇ ਪਰਿਵਾਰ ਬਾਰੇ ਥੋੜ੍ਹੀ ਚਰਚਾ ਕਰਕੇ ਉਸ ਕੁੜੀ ਨਾਲ ਵਿਆਹ ਕਰਵਾ ਲਿਆ। ਉਕਤ ਔਰਤ ਨੇ ਕਿਹਾ ਕਿ ਜਦ ਮੈਂ ਫ਼ੋਟੋ ਐਲਬਮ ਵਿਚ ਅਪਣੇ ਪਿਤਾ ਦੀ ਤਸਵੀਰ ਦੇਖੀ ਤਾਂ ਮੈਨੂੰ ਖੁਦ ਤੋਂ ਬਹੁਤ ਨਫਰਤ ਹੋਈ। ਉਕਤ ਔਰਤ ਨੇ ਕਿਹਾ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਸਾਡਾ ਰਿਸ਼ਤਾ ਐਨਾ ਮਜ਼ਬੂਤ ਹੈ ਕਿ ਉਸ ਨੂੰ ਅਜਹੀਆਂ ਚੀਜ਼ਾਂ ਤੋੜ ਨਹੀਂ ਸਕਦੀਆਂ। ਉਕਤ ਖੁਲਾਸੇ ਤੋਂ ਬਾਅਦ ਵੀ ਇਹ ਜੋੜਾ ਪਤੀ-ਪਤਨੀ ਵਾਂਗ ਰਹਿ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.