Ad-Time-For-Vacation.png

ਘੱਟ ਗਿਣਤੀਆਂ ਦੇ ਹੁੰਦੇ ਘਾਣ ਲਈ ਹਿੰਦੂਤਵੀ ਸ਼ਕਤੀਆਂ ਵਿਰੁੱਧ ਇਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ : ਮਾਨ

ਫ਼ਰੀਦਕੋਟ/ਜੈਤੋ ( ਜਗਦੀਸ਼ ਕੁਮਾਰ ਬਾਂਬਾ/ ਗੁਰਸ਼ਾਨਜੀਤ ਸਿੰਘ ) ਫ਼ਰੀਦਕੋਟ ਦੇ ਲਾਗਲੇ ਜੈਤੋਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੂ ਕੀ ਢਾਬ ਦੇ ਇਤਿਹਾਸਕ ਜੋੜ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਦਾ ਜਿੱਥੇ ਜੋਰ ਰਿਹਾ,ਉੱਥੇ ਹੀ ਪੰਥਕ ਕਾਨਫਰੰਸ ਦੇ ਵਿਸ਼ਾਲ ਇਕੱਠ ਨੇ ਵਿਰੋਧੀ ਪਾਰਟੀਆਂ ਦੀਆਂ ਚੂਲਾ ਹਿਲਾ ਕੇ ਰੱਖ ਦਿੱਤੀਆਂ । ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਰਵੀਂ ਪੰਥਕ ਕਾਨਫਰੰਸ ਅਯੋਜਿਤ ਕੀਤੀ ਗਈ,ਜਿਸ ਵਿੱਚ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਹੁੰਦੇ ਘਾਣ ਲਈ ਹਿੰਦੂਤਵੀ ਸ਼ਕਤੀਆਂ ਨੂੰ ਨੱਥ ਪਾਉਣ ਲਈ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ। ਉਨਾਂ ਅਕਾਲੀ, ਭਾਜਪਾਈਏ, ਕਾਂਗਰਸੀਏ ਅਤੇ ਆਪ ‘ਤੇ ਵਰਦਿਆ ਕਿਹਾ ਇਹ ਇਕੋ ਥੈਲੀ ਦੇ ਚੱਟੇ ਵੱਟੇ ਹਨ। ਕਿਉਂਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਸ਼ਟਰੀ ਸੋਵਿਮ ਸੇਵਕ ਸੰਘ ਦੇ ਪਿੱਠੂ ਹਨ ਅਤੇ ਇਹ ਉਪਰੋਂ ਆਏ ਹੁਕਮ ਨੂੰ ਸਿਰ ਮੱਥੇ ਮੰਨਦੇ ਹਨ। ਉਨਾਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਸਰਕਾਰ-ਏ-ਖਾਲਸਾ ਬੱਨਣ ਉਪਰੰਤ ਕੋਈ ਵੀ ਕਿਸਾਨ,ਮਜਦੂਰ ਕਰਜੇ ਦੀ ਮਾਰ ਹੇਠ ਦੱਬ ਕੇ ਖੁਦਕੁਸ਼ੀ ਨਹੀ ਕਰੇਗੀ ਕਿਉਂਕਿ ਸਰਕਾਰ ਬੱਨਣ ਸਾਰ ਹੀ ਸਾਰੇ ਕਰਜੇ ਮੁਆਫ ਕਰ ਦਿਆਂਗੇ।

ਉਨਾਂ ਕਿਹਾ ਕਿ ਜੇਕਰ ਮੋਦੀ ਹਿੰਦੂ ਵਪਾਰੀਆਂ ਦਾ 4000 ਕਰੋੜ ਰੁਪਏ ਦਾ ਕਰਜਾ ਮੁਆਫ ਕਰ ਸਕਦਾ ਹੈ ਤਾਂ ਅਸੀ ਕਿਸਾਨਾਂ ਅਤੇ ਮਜਦੂਰਾਂ ਦਾ ਸਿਰਫ 1000 ਕਰੋੜ ਦਾ ਕਰਜਾ ਕਿਓ ਨਹੀ ਮੁਆਫ ਕਰ ਸਕਦੇ । ਉਨਾਂ ਕਿਹਾ ਕਿ ਖਾਲਸਾ ਰਾਜ ‘ਚ ਸਭ ਵਰਗਾਂ ਨੂੰ ਸੁਰੱਖਿਆਂ ਦੀ ਗਰੰਟੀ ਹੋਵੇਗੀ ਅਤੇ ਸਭ ਧਰਮਾਂ ਦਾ ਸਤਿਕਾਰ ਹੋਵੇਗਾ । ਸ੍ਰ.ਮਾਨ ਨੇ ਕਿਹਾ ਕਿ ਪੰਜਾਬ ਅੰਦਰ ਦਿਨੋ-ਦਿਨ ਵੱਧ ਰਹੀ ਬੇਰੁਜਗਾਰੀ ਨੂੰ ਖ਼ਤਮ ਕਰਕੇ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ ਅਤੇ ਟਰਾਂਸਪੋਰਟ ਦਾ ਧੰਦਾ ਬਾਦਲ ਦਲ ਤੋਂ ਅਜਾਦ ਕਰਵਾ ਕੇ ਪੜੇ ਲਿਖੇ ਬੇਰੁਜਗਾਰ ਨੌਜਵਾਨ ਨੂੰ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਕੇਜਰੀਵਾਲ,ਕੈਪਟਨ ‘ਤੇ ਬਾਦਲ ਕਿਸਾਨਾਂ ਸਿਰ ਚੜੇ ਕਰਜਿਆਂ ਨੂੰ ਲੈ ਕੇ ਆਏ ਦਿਨ ਗੁੰਮਰਾਹ ਕੰਨ ਪ੍ਰਚਾਰ ਕਰ ਰਹੇ ਹਨ ਪ੍ਰੰਤੂ ਕਰਜਿਆਂ ਉੱਪਰ ਲਕੀਰ ਮਾਰਨ ਦੇ ਨਾਮ ਤੇ ਸਭ ਦੀ ਬੋਲਦੀ ਬੰਦ ਹੈ। ਸ੍ਰ. ਮਾਨ ਨੇ ਕਿਹਾਕਿ ਪੰਜਾਬ ਦੇ ਲੋਕ ਤੱਕੜੇ ਹੋ ਕੇ ਸਰਭੱਤ ਖਾਲਸਾ ਜਥੇਬੰਦੀਆਂ ਸਮੇਤ ਮਾਨ ਦਲ ਦੇ ਉਮੀਦਵਾਰਾਂ ਦਾ ਢੱਟ ਕੇ ਸਾਥ ਦੇਣ ਤਾਂ ਜੋ ਪੰਜਾਬ ਅੰਦਰ ਫੈਲੀ ਭ੍ਰਿਸਟਾਚਾਰੀ,ਗੁੰਡਾਗਰਦੀ,ਭੂ-ਮਾਫੀਆਂ ਨੂੰ ਜੜੋ ਖ਼ਤਮ ਕਰਕੇ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.