ਭਾਰਤ ‘ਚ ਨਕਲੀ ਕਰੰਸੀ ਦਾ ਲਗਾਤਾਰ ਵਧ ਰਿਹਾ ਧੰਦਾ

ਭਾਰਤ ‘ਚ ਹਵਾਈ, ਸੜਕ ਤੇ ਸਮੁੰਦਰੀ ਮਾਰਗ ਰਾਹੀਂ ਨਕਲੀ ਨੋਟ ਝੋਕਣ ਦੀਆਂ ਸਰਗਰਮੀਆਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਤੇ ਮਿਆਂਮਾਰ ਵਰਗੇ ਗੁਆਂਢੀ ਦੇਸ਼ਾਂ ਤਕ ਹੀ ਸੀਮਤ ਨਾ ਰਹਿ ਕੇ ਕੰਬੋਡੀਆ ਤੇ ਥਾਈਲੈਂਡ ਤਕ ਫੈਲੀਆਂ ਹੋਈਆਂ ਹਨ। ਸਾਡੇ ਦੇਸ਼ ‘ਚ ਕਿੰਨੀ ਰਕਮ ਦੇ ਨਕਲੀ ਨੋਟ ਪ੍ਰਚਲਨ ‘ਚ ਹਨ, ਇਸ ਦੀ ਕੋਈ ਪ੍ਰਮਾਣਿਤ ਜਾਣਕਾਰੀ ਨਹੀਂ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਨਕਲੀ ਨੋਟਾਂ ਦੇ ਰੂਪ ‘ਚ ਅਰਬਾਂ-ਖਰਬਾਂ ਰੁਪਏ ਦੀ ਰਕਮ ਭਾਰਤ ‘ਚ ਝੋਕੀ ਜਾ ਚੁੱਕੀ ਹੈ, ਜੋ ਇਕ ਅੰਦਾਜ਼ੇ ਮੁਤਾਬਕ 1.70 ਲੱਖ ਕਰੋੜ ਰੁਪਏ ਤਕ ਹੋ ਸਕਦੀ ਹੈ। ਹਾਲਾਂਕਿ ਰਿਜ਼ਰਵ ਬੈਂਕ ਇਸ ਅੰਕੜੇ ਨੂੰ ਪ੍ਰਮਾਣਿਤ ਨਹੀਂ ਮੰਨਦਾ ਪਰ ਇੰਨਾ ਤਾਂ ਸਪੱਸ਼ਟ ਹੈ ਕਿ ਭਾਰਤ ‘ਚ ਨਕਲੀ ਨੋਟਾਂ ਦੀ ਸਮੱਸਿਆ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਹੈ ਤੇ ਇਸੇ ਲਈ ਰਿਜ਼ਰਵ ਬੈਂਕ ਨੇ 2005 ਤੋਂ ਪਹਿਲਾਂ ਛਪੇ 100, 500 ਅਤੇ 1000 ਰੁਪਏ ਵਾਲੇ ਨੋਟਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਪਾਕਿਸਤਾਨ ‘ਤੇ ਇਨ੍ਹਾਂ ਦੀ ਹੂ-ਬ-ਹੂ ਨਕਲ ਕਰਨ ‘ਚ ਸਫਲ ਹੋ ਜਾਣ ਦਾ ਪੂਰਾ ਸ਼ੱਕ ਹੈ।

‘ਕੌਮੀ ਜਾਂਚ ਏਜੰਸੀ’ ਅਨੁਸਾਰ ਭਾਰਤੀ ਜਾਅਲੀ ਕਰੰਸੀ ਬਣਾਉਣ ਅਤੇ ਸਪਲਾਈ ਕਰਨ ‘ਚ ਪਾਕਿਸਤਾਨ ਦਾ ਪੂਰਾ-ਪੂਰਾ ਹੱਥ ਹੈ ਅਤੇ ਉਥੋਂ ਦੀਆਂ ਪ੍ਰੈੱਸਾਂ ‘ਚ ਅਤਿ-ਆਧੁਨਿਕ ਛਪਾਈ ਮਸ਼ੀਨਾਂ ‘ਤੇ ਭਾਰਤੀ ਕਰੰਸੀ ਨੋਟਾਂ ਨਾਲ ਹੂ-ਬ-ਹੂ ਮੇਲ ਖਾਂਦੇ ਨੋਟ ਛਾਪ ਕੇ ਭਾਰਤ ਭੇਜੇ ਜਾ ਰਹੇ ਹਨ ਪਰ ਹੁਣ ਇਸ ਗੱਲ ਨੂੰ ਵੀ ਬਲ ਮਿਲਣ ਲੱਗਾ ਹੈ ਕਿ ਨਕਲੀ ਨੋਟ ਛਾਪਣ ਦਾ ਧੰਦਾ ਭਾਰਤ ‘ਚ ਵੀ ਸ਼ੁਰੂ ਹੋ ਗਿਆ ਹੈ। ਇਸੇ ਸਾਲ 31 ਮਾਰਚ ਨੂੰ ਗੁਜਰਾਤ ਦੇ ਖੇੜਾ ਜ਼ਿਲੇ ‘ਚ ਪੈਂਦੀ ਕਠਲਾਲ ਨਾਮੀ ਜਗ੍ਹਾ ਨੇੜੇ ਇਕ ਵਿਅਕਤੀ ਨਰਸਿੰਘ ਤੋਂ 1000 ਰੁਪਏ ਦੇ ਨੋਟਾਂ ਵਾਲੇ 142 ਬੰਡਲ ਭਾਵ 1.42 ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਇੰਨੀ ਵੱਡੀ ਮਾਤਰਾ ‘ਚ ਇਕੱਠੇ ਨਕਲੀ ਨੋਟਾਂ ਦੀ ਬਰਾਮਦਗੀ ਤੋਂ ਜਿਥੇ ਪ੍ਰਸ਼ਾਸਨ ਹੈਰਾਨ ਰਹਿ ਗਿਆ, ਉਥੇ ਹੀ ਇਹ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਨੋਟ ਸਥਾਨਕ ਤੌਰ ‘ਤੇ ਹੀ ਛਾਪੇ ਗਏ ਹਨ।

ਕਿਉਂਕਿ ਹੁਣ ਤਕ ਸਿਰਫ ਵਿਦੇਸ਼ ਤੋਂ ਹੀ ਨਕਲੀ ਨੋਟਾਂ ਦੀ ਸਪਲਾਈ ਹੁੰਦੀ ਸੀ, ਇਸ ਲਈ ਹੁਣ ਦੇਸ਼ ‘ਚ ਵੀ ਨਕਲੀ ਨੋਟਾਂ ਦੇ ਧੰਦੇ ਦੇ ਵਧਣ-ਫੁੱਲਣ ਦੀ ਜਾਣਕਾਰੀ ਨੇ ਅਧਿਕਾਰੀਆਂ ਨੂੰ ਹੱਕੇ-ਬੱਕੇ ਕਰ ਦਿੱਤਾ ਹੈ। ਰਿਜ਼ਰਵ ਬੈਂਕ ਅਤੇ ਹੋਰ ਭਾਰਤੀ ਬੈਂਕਾਂ ਵਲੋਂ ਪਿਛਲੇ ਤਿੰਨ ਸਾਲਾਂ ‘ਚ ਫੜੇ ਗਏ ਨਕਲੀ ਨੋਟਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੰਨ 2013-14 ‘ਚ 4.9 ਲੱਖ, 2014-15 ‘ਚ 5.9 ਲੱਖ ਤੇ 2015-16 ‘ਚ 6.3 ਲੱਖ ਨਕਲੀ ਨੋਟ ਜ਼ਬਤ ਕੀਤੇ ਗਏ। ਜੇਕਰ ਸਾਡੇ ਬੈਂਕ ਜ਼ਿਆਦਾ ਸਾਵਧਾਨੀ ਵਰਤਦੇ ਤਾਂ ਸ਼ਾਇਦ ਜ਼ਬਤ ਕੀਤੇ ਜਾਣ ਵਾਲੇ ਨਕਲੀ ਨੋਟਾਂ ਦੀ ਗਿਣਤੀ ਇਸ ਨਾਲੋਂ ਵੀ ਕਿਤੇ ਜ਼ਿਆਦਾ ਹੁੰਦੀ।

ਹਿੰਸਕ ਤੇ ਤਬਾਹਕੁੰਨ ਅੱਤਵਾਦ’ ਵਾਂਗ ਹੀ ‘ਆਰਥਿਕ ਅੱਤਵਾਦ’ ਵੀ ਕਿਸੇ ਵੀ ਦੇਸ਼ ਨੂੰ ਓਨਾ ਹੀ ਨੁਕਸਾਨ ਪਹੁੰਚਾਉਂਦਾ ਹੈ ਤੇ ਤਬਾਹਕੁੰਨ ਤਾਕਤਾਂ ਨੂੰ ਧਨ, ਹਥਿਆਰ, ਨਸ਼ੀਲੇ ਪਦਾਰਥ ਆਦਿ ਮੁਹੱਈਆ ਕਰਵਾਉਣ ਦਾ ਜ਼ਰੀਆ ਬਣਦਾ ਹੈ। ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ‘ਚ ਰਹਿ ਕੇ ਉਸ ਦੀਆਂ ਜੜ੍ਹਾਂ ਪੁੱਟਣ ਵਾਂਗ ਹੈ, ਲਿਹਾਜ਼ਾ ਨਕਲੀ ਨੋਟਾਂ ਨੂੰ ਛਾਪਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਦੇ ਫੜੇ ਜਾਣ ‘ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

—ਵਿਜੇ ਕੁਮਾਰ

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.