ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਪੰਜਾਬੀ ਭਾਈਚਾਰੇ ਦੀਆਂ ਬੀਬੀਆਂ, ਮਤਾਵਾਂ ਤੇ ਬੱਚੀਆਂ ਨੇ ਮਿਲ ਕੇ ਸਾਂਝੇ ਤੌਰ ‘ਤੇ ਫੁਲਕਾਰੀ-ਤੀਆਂ ਦਾ ਮੇਲਾ ਵਿਲਸਨ ਫੀਲਡਜ਼ ਕੈਂਪ ਦੇ ਮੈਦਾਨ ‘ਚ ਮਨਾਇਆ, ਜਿਸ ਵਿਚ 1000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਮੀਂਹ ਦੇ ਬਾਵਜੂਦ ਵੀ ਗਰਾਊਾਡ ਵਿਚ ਗਿੱਧਾ-ਭੰਗੜਾ ਚੱਲਦਾ ਰਿਹਾ। ਸਟੇਜ ਦਾ ਸੰਚਾਲਨ ਰਾਜਪ੍ਰੀਤ ਕੌਰ ਤੇ ਗੁਰਦੀਪ ਕੌਰ ਨੇ ਕੀਤਾ। 11 ਸਾਲ ਤੋਂ ਘੱਟ ਬੱ ਚਿਆਂ ਨੇ ਭੰਗੜੇ ਦੀਆਂ ਧਮਾਲਾਂ ਪਾ ਦਿੱਤੀਆਂ। ਲੜਕੀਆਂ ਨੇ ਮਹਿੰਦੀ ਦੇ ਗੀਤ ਨਾਲ ਸਭ ਨੂੰ ਝੂਲਣ ਲਾ ਦਿੱਤਾ। ਫੁਲਕਾਰੀ ਗੀਤ ‘ਤੇ ਸਭ ਨੇ ਮਿਲ ਕੇ ਖੂਬ ਡਾਂਸ ਕੀਤਾ। ਇਸ ਮੌਕੇ ਰੀਫ੍ਰੈਸ਼ਮੈਂਟ ਦੀ ਸੇਵਾ ਰੀਐਲਟਰ ਪਰਮਜੀਤ ਸਿੰਘ ਖੈਰਾ ਤੇ ਰਣਜੀਤ ਕੌਰ ਖੈਰਾ ਵੱਲੋਂ ਕੀਤੀ ਗਈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


